ਵਾਸ਼ਿੰਗਟਨ, 22 ਜੁਲਾਈ 2019 - ਆਪਣੇ ਤਿੰਨ ਦਿਨਾਂ ਦੌਰੇ 'ਤੇ ਅਮਰੀਕਾ ਪੁੱਜੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਟਰੰਪ ਪ੍ਰਸ਼ਾਸਨ ਵੱਲੋਂ ਏਅਰਪੋਰਟ ਤੋਂ ਸਵਾਗਤ ਨਹੀਂ ਕੀਤਾ ਗਿਆ, ਸਗੋਂ ਉਹ ਮੈਟਰੋ ਰੇਲ ਰਾਹੀਂ ਆਪਣੇ ਹੋਟਲ 'ਚ ਪੁੱਜੇ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਸਵਾਗਤ ਲਈ ਅਮਰੀਕਾ 'ਚ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਤੇ ਕੁਝ ਪਾਕਿਸਤਾਨੀ ਸਮਰਥਕ ਮੌਜੂਦ ਸਨ।
30 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀਆਂ ਨੇ ਕੀਤਾ ਸਵਾਗਤ
ਐਤਵਾਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਵਨ ਅਰੀਨਾ ਵਿਖੇ ਇਮਰਾਨ ਖਾਨ ਦੇ ਭਾਸ਼ਣ ਮੌਕੇ 30,000 ਤੋਂ ਜ਼ਿਆਦਾ ਅਮਰੀਕਨ ਪਾਕਿਸਤਾਨੀਆ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਇਨਰਾਨ ਖਾਨ ਦਾ ਇਸ ਸਮਾਗਮ 'ਚ ਸ਼ਾਮਲ ਹੁੰਦਿਆਂ ਹੀ ਭਰਵਾਂ ਸਵਾਗਤ ਹੋਇਆ। ਇਮਰਾਨ ਨੇ ਆਪਣੇ ਭਾਸ਼ਣ ਦੇ ਸ਼ੁਰੂਆਤੀ ਲਫ਼ਜ਼ਾਂ 'ਚ ਇੱੰਨੇ ਵੱਡੇ ਇਕੱਠ 'ਚ ਪਾਕਿਸਤਾਨੀਆਂ ਦਾ ਇਥੇ ਪਹੁੰਚਣ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਇੰਨਾ ਭਾਰੀ ਇਕੱਠ ਹੋ ਜਾਏਗਾ, ਸਗੋਂ ਉਹ ਤਾਂ ਸੋਚ ਰਹੇ ਸੀ ਕਿ ਕੇਵਲ 500 ਜਾਂ ਹਜ਼ਾਰ ਪਾਕਿਸਤਾਨੀਆਂ ਨਾਲ ਇੱਕ ਹੋਟਲ 'ਚ ਹੀ ਮਿਲਣ ਦਾ ਮੌਕਾ ਮਿਲੇਗਾ।
ਇਸ ਭਾਸ਼ਣ ਦੌਰਾਨ ਇਮਰਾਨ ਨੇ ਪਾਕਿਸਤਾਨ 'ਚ ਪਛੜੀ ਹੋਈ ਮੈਰਿਟ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੁਸਲਮਾਨ ਤੇ ਪਾਕਿਸਤਾਨੀ ਇਸ ਕਾਰਨ ਪਿੱਛੇ ਰਹਿ ਗਏ ਕਿਉਂਕਿ ਜਮਹੂਰੀਅਤ ਰਾਜਨੀਤੀ 'ਚ ਅੱਗੇ ਵਧਦੀ ਗਈ ਤੇ ਮੁਸਲਿਮ ਮੈਰਿਟ ( ਟੈਲੇਂਟ) ਦਿਨੋ ਦਿਨ ਪਿੱਛੇ ਜਾਂਦਾ ਗਿਆ।
ਇਮਰਾਨ ਨੇ ਆਪਣੇ ਭਾਸ਼ਣ 'ਚ ਹਿੰਦੁਸਤਾਨ ਨੂੰ ਕਿਸੇ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੱਸਿਆ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੇ ਆਉਣ ਨਾਲ ਮੁਗਲ ਸਲਤਨਤ ਦਾ ਖਾਤਮਾ ਹੋ ਗਿਆ। ਇਸੇ ਤਰ੍ਹਾਂ ਹੀ ਪਾਕਿਸਤਾਨ 'ਚ ਇੱਕ ਤੋਂ ਬਾਅਦ ਇਕ ਪਰਿਵਾਰ ਰਾਜਨੀਤੀ 'ਚ ਆਉਂਦਾ ਗਿਆ ਤੇ ਪਾਕਿਸਤਾਨ ਨੂੰ ਦੁਨੀਆ 'ਚੋਂ ਪਿੱਛੇ ਕਰ ਦਿੱਤਾ।
ਇਮਰਾਨ ਖਾਨ ਦਾ ਭਾਸ਼ਣ ਸੁਣਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/ImranKhanOfficial/videos/1054445748092392/