ਦੇਵਾ ਨੰਦ ਸ਼ਰਮਾ
ਫਰੀਦਕੋਟ, 22 ਜੁਲਾਈ - ਸੂਬਾ ਸਰਕਾਰ ਸਫ਼ਾਈ ਕਰਮਚਾਰੀਆਂ, ਅਨੁਸੂਚਿਤ ਜਾਤੀਆਂ ਅਤੇ ਅੰਗਹੀਣ ਲਾਭ ਪਾਤਰੀਆਂ ਦੀ ਭਲਾਈ ਲਈ ਕਈ ਸਕੀਮਾਂ ਚਲਾ ਰਹੀ ਹੈ। ਜਿਸ ਤਹਿਤ ਸਾਲ 2018-19 ਦੌਰਾਨ 148 ਲਾਭਪਾਤਰੀਆਂ ਨੂੰ 14 ਲੱਖ 80 ਹਜ਼ਾਰ ਰੁਪਏ ਦੀ ਸਬਸਿਡੀ ਦਾ ਲਾਭ ਦਿੱਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਦਿੱਤੀ। ਉਨ•ਾਂ ਦੱਸਿਅ ਕਿ ਬੈਂਕ ਟਾਈਅੱਪ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਇਕ ਲਾਭਪਾਤਰੀ ਨੂੰ ਦਸ ਹਜ਼ਾਰ ਰੁਪਏ ਦੀ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਕਰਜੇ ਦੀਆਂ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ 1 ਤੋਂ 2 ਲੱਖ ਤੱਕ ਦਿੱਤਾ ਜਾਣ ਵਾਲਾ ਕਰਜਾ 6 ਫੀਸਦੀ ਸਲਾਨਾ ਵਿਆਜ ਦਰ ਨਾਲ 5 ਸਾਲਾਂ ਲਈ 30 ਦੁਮਾਹੀ ਕਿਸ਼ਤਾਂ ਲਈ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕੌਮੀ ਸਫ਼ਾਈ ਕਰਮਚਾਰੀਆਂ ਤੇ ਉਨ•ਾਂ ਤੇ ਨਿਰਭਰਾਂ ਲਈ ਸਵੈ-ਰੁਜ਼ਗਾਰ ਅਤੇ ਕਰਜਾ ਸਕੀਮਾਂ ਸਬੰਧੀ ਜਲਦ ਹੀ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਉਨ•ਾਂ ਕਰਮਚਾਰੀਆਂ/ਸਫ਼ਾਈ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਗਰੂਕਤਾ ਕੈਂਪ 'ਚ ਸ਼ਾਮਿਲ ਹੋ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣ ।
ਇਸ ਮੌਕੇ ਐਸ.ਸੀ ਕਾਰਪੋਰੇਸ਼ਨ ਜ਼ਿਲ•ਾ ਮੈਨੇਜਰ ਸ਼੍ਰੀਮਤੀ ਦਲਜੀਤ ਕੌਰ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਤੋ ਇਲਾਵਾ ਸਾਰੇ ਅਨੁਸੂਚਿਤ ਜਾਤੀ ਅਤੇ ਅੰਗਹੀਣਾਂ ਲਈ ਵੀ ਆਪਣਾ ਕੰਮ ਚਲਾਉਣ ਲਈ ਵੀ ਬਹੁਤ ਹੀ ਘੱਟ ਵਿਆਜ ਦਰ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ•ਾਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਟਾ ਚੱਕੀ, ਦਵਾਈਆਂ ਦੀ ਦੁਕਾਨ, ਕਰਿਆਨਾ, ਕਿਤਾਬਾਂ ਦੀ ਦੁਕਾਨ , ਡਰਾਈਕਲੀਨ ਦੀ ਦੁਕਾਨ ਲਈ 3 ਲੱਖ ਤੱਕ ਅਤੇ ਸਪੇਅਰ ਪਾਰਟਸ, ਰੇਡੀਮੇਡ ਕੱਪੜੇ ਦੇ ਵਪਾਰ ਲਈ, ਕੋਇਲਾ ਜਾਂ ਆਰਾ ਮਿੱਲ ਚਲਾਉਣ ਲਈ 2 ਲੱਖ ਤੱਕ, ਕਬਾੜੀ, ਕਿਤਾਬਾਂ (ਵਕਾਲਤ ਦੀਆਂ ਕਿਤਾਬਾਂ ) ਲਈ 1 ਲੱਖ ਤੱਕ ਅਤੇ ਪੋਲਟਰੀ ਫਾਰਮ, ਸੂਰ ਪਾਲਣ, ਭੇਡਾਂ ਬੱਕਰੀਆਂ ਪਾਲਣ ਲਈ 75,000 ਰੁਪਏ ਤੱਕ ਕਰਜ਼ਾ ਦਿੱਤਾ ਜਾਂਦਾ ਹੈ। ਇਸ ਮੌਕੇ ਸ਼੍ਰੀ ਜਗਜੀਤ ਸਿੰਘ ਅਤੇ ਸ਼੍ਰੀ ਬਖਸ਼ੀਸ਼ ਬਾਂਸਲ ਵੀ ਹਾਜ਼ਰ ਸਨ।