ਚੰਡੀਗੜ੍ਹ, 23 ਜੁਲਾਈ 2019 - ਹਲਕਾ ਆਦਮਪੁਰ ਦੇ ਪਿੰਡ ਢੰਡੋਰ ਦਾ ਇੱਕ ਕਿਸਾਨ ਕਰਜ਼ੇ ਦਾ ਬੋਝ ਨਾ ਝੱਲਦਿਆਂ ਫਾਹਾ ਲੈ ਗਿਆ। ਮ੍ਰਿਤਕ ਕਿਸਾਨ ਦੀ ਪਹਿਚਾਣ ਕਸ਼ਮੀਰਾ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਸ਼ਮੀਰਾ ਸਿੰਘ ਕੋਲ 2 ਏਕੜ ਜ਼ਮੀਨ ਸੀ ਅਤੇ ਇਸ ਜ਼ਮੀਨ ਦੇ ਸਿਰ 'ਤੇ ਉਸ ਨੇ ਬੈਂਕ ਕੋਲੋਂ 7 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਨੌਜਵਾਨ ਬੇਟੇ ਦੀ ਮੌਤ ਤੋਂ ਬਾਅਦ ਘਰ 'ਚ ਕਮਾਉਣ ਵਾਲਾ ਕੋਈ ਨਹੀਂ ਸੀ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਚਾਰ ਦਿਨ ਪਹਿਲਾਂ ਉਹ ਹਵੇਲੀ ਨੂੰ ਗਿਆ ਅਤੇ ਘਰ ਵਾਪਸ ਨਹੀਂ ਪਰਤਿਆ। ਇਸ ਦੀ ਖ਼ਬਰ ਥਾਣਾ ਪਤਾਰਾ ਨੂੰ ਦੇ ਦਿੱਤੀ ਗਈ ਅਤੇ ਉਸ ਦੀ ਭਾਲ ਕਰਦਿਆਂ ਬੀਤੀ ਸ਼ਾਮ ਪਿੰਡ ਵਾਸੀਆਂ ਦੇਖਿਆ ਤਾਂ ਉਸ ਨੇ ਪਿੱਪਲ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।