ਵਿਦਿਆਰਥੀਆਂ ਦੀ ਪ੍ਰਤਿਭਾ ਤੇ ਹੁਨਰ ਨੂੰ ਨਿਖਾਰਨ ਲਈ ਉਲੀਕਿਆ ਗਿਆ ਪ੍ਰੋਗਰਾਮ
ਅਕਾਲ ਅਕੈਡਮੀ ਜੰਡਿਆਲੀ ਵਿਖੇ ਪਿਛਲੇ ਦਿਨੀ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਹੁਨਰ ਨੂੰ ਨਿਖਾਰਨ ਦੇ ਮਨੋਰਥ ਕਾਗਜ਼ ਰਾਹੀ ਕਲਾ ਤੇ ਚਿੱਤਰ ਬਣਾਉਣ ਲਈ ਨਰਸਰੀ ਕਲਾਸ ਪੱਧਰ ‘ਤੇ ਗਤੀਵਿਧੀ ਕਰਵਾਈ ਗਈ। ਇਹ ਗਤੀਵਿਧੀ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਸ੍ਰੀਮਤੀ ਹਰਚਰਨ ਕੌਰ ਜੀ ਦੀ ਅਗਵਾਈ ‘ਚ ਕਰਵਾਈ ਗਈ। ਇਸ ਵਿਚ ਨੰਨੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਜਿਸ ‘ਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਵਸਤਾਂ ਦੇ ਵੱਖੋ-ਵੱਖਰੇ ਅਕਾਰ ‘ਚ ਬਣਾਏ ਜਿਨ੍ਹਾਂ ‘ਚ ਹੈਲੀਪਾਟਰ, ਸਮੁੰਦਰੀ ਜਹਾਜ਼, ਰਾਕੈਟ, ਜਹਾਜ਼, ਜਾਨਵਰ ਤੇ ਪੰਛੀ ਆਦਿ ਸ਼ਾਮਿਲ ਸਨ। ਇਸ ਕਲਾ ਚਿੱਤਰ ਬਣਾਉਣ ਵਾਲੀ ਗਤਿਵਿਧੀ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਹਰਚਰਨ ਕੌਰ ਜੀ ਦਾ ਕਹਿਣਾ ਹੈ ਕਿ ਅਕੈਡਮੀ ਵਲੋਂ ਹਮੇਸ਼ਾਂ ਹੀ ਵਿਦਿਆਰਥੀਆਂ ਦੀ ਕਲਾ ਤੇ ਹੁਨਰ ਨੂੰ ਨਿਖਾਰਨ ਲਈ ਵੱਖੋ-ਵੱਖਰੀਆਂ ਗਤਿਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਸ ਲੜੀ ਦੇ ਤਹਿਤ ਇਹ ਵੀ ਇਕ ਅਜਿਹੀ ਗਤੀਵਿਧੀ ਹੈ।ਉਨ੍ਹਾਂ ਕਿਹਾ ਕਿ ਅਕੈਡਮੀਆਂ ਅੰਦਰ ਜ਼ਿਆਦਾਤਰ
ਪੇਂਡੂ ਖੇਤਰ ਦੇ ਵਿਦਿਆਰਥੀ ਪੜ੍ਹਾਈ ਕਰਦੇ ਹਨ ਜਿਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮਕਸਦ ਨਾਲ ਕਲਗੀਧਰ ਟਰੱਸਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਵਲੋਂ ਹਮੇਸ਼ਾ ਹੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ।ਬਾਬਾ ਇਕਬਾਲ ਸਿੰਘ ਜੀ ਦੀ ਸੋਚ ਸਦਕਾ ਹੀ ਅੱਜ ਪੇਂਡੂ ਖੇਤਰ ਦੇ ਵਿਦਿਆਰਥੀ ਹਰ ਗਤੀਵਿਧੀ ਵਿਚ ਭਾਗ ਲੈ ਰਹੇ ਹਨ ਅਤੇ ਚੰਗਾ ਪ੍ਰਦਰਸ਼ਣ ਕਰ ਰਹੇ ਹਨ।