← ਪਿਛੇ ਪਰਤੋ
ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਦਸਤਾਰ ਦੀ ਅਹਿਮੀਅਤ ਤੋਂ ਕਰਵਾਇਆ ਜਾਣੂੰ ਅਕਾਲ ਅਕੈਡਮੀ ਖੂਈਆਂ ਸਰਵਰ (ਫਾਜਿਲਕਾ) ਵਿਖੇ ਪਿਛਲੇ ਦਿਨੀ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ ਜਿਸ ਦਾ ਮਨੋਰਥ ਵਿਦਿਆਰਥੀਆਂ ਨੂੰ ਗੁਰਮਤਿ, ਬਾਣੀ ਅਤੇ ਬਾਣੇ ਦਾ ਧਾਰਨੀ ਬਣਾਉਣ ਤੋਂ ਸੀ ।ਇਹ ਦਸਤਾਰ ਬੰਦੀ ਮੁਕਾਬਲਾ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਮੈਡਮ ਸਰੁਚੀ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਸਟਾਫ਼ ਦੀ ਅਗਵਾਈ ‘ਚ ਕਰਵਾਇਆ ਗਿਆ ਜਿਸ ‘ਚ ਅਕੈਡਮੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦਸਤਾਰ ਬੰਦੀ ਮੁਕਬਾਲੇ ‘ਚ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਅਕੈਡਮੀ ਅੰਦਰ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ । ਅਕੈਡਮੀ ਦੀ ਪ੍ਰਿੰਸੀਪਲ ਮੈਡਮ ਸਰੁਚੀ ਕੌਰ ਜੀ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਹੈ, ਦਸਤਾਰ ਸਿੱਖ ਸੱਭਿਆਚਾਰ ਵਿਚ ਇਕ ਬਹਾਦਰੀ ਚਿੰਨ੍ਹ ਵਜੋ ਅਹਿਮ ਸਥਾਨ ਰੱਖਦੀ ਹੈ।ਅਕਸਰ ਹੀ ਸਿੱਖ ਧਰਮ ਵਿਚ ਜਵਾਨ ਧੀਆਂ ਪੁੱਤਰਾਂ ਨੂੰ ਇਹ ਨਸੀਹਤ ਦਿੱਤੀ ਜਾਂਦੀ ਹੈ ਕਿ ਉਹ ਕਦੇ ਵੀ ਗਲਤ ਕੰਮ ਕਰ ਕੇ ਮਾਪਿਆਂ ਦੀ ਪੱਗ ਨੂੰ ਦਾਗ ਨਾ ਲਾਉਣ। ਇਸ ਨਸੀਅਤ ਤੋਂ ਦਸਤਾਰ ਦੀ ਅਹਿਮੀਅਤ ਦਾ ਪ੍ਰਤੱਖ ਰੂਪ ਵਿਚ ਪ੍ਰਗਟਾਵਾ ਮਿਲਦਾ ਹੈ।ਇਸ ਮੁਕਾਬਲੇ ਨੂੰ ਕਾਮਯਾਬ ਬਣਉਣ ‘ਚ ਸਮੂਹ ਸਟਾਫ਼ ਮੈਂਬਰਾਂ ਨੇ ਆਪਣੀ ਭੂਮਿਕਾ ਨਿਭਾਈ।ਅੰਤ ‘ਚ ਪ੍ਰਿੰਸੀਪਲ ਮੈਡਮ ਵਲੋਂ ਸਾਰੇ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
Total Responses : 936