← ਪਿਛੇ ਪਰਤੋ
ਜਲੰਧਰ, 23 ਜੁਲਾਈ 2019 - ਜਲੰਧਰ ਦੇ ਕੇਕੇਐਮਵੀ ਸੰਸਕ੍ਰਿਤੀ ਸਕੂਲ ਦਾ ਇੱਕ ਨਿੱਕਾ ਬੱਚਾ ਸਕੂਲ ਦੇ ਬਾਹਰ ਹੀ ਸਕੂਲ ਦੀ ਹੀ ਬੱਸ ਦੇ ਥੱਲੇ ਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਅਰਵ ਮਹਿਤਾ ਵਜੋਂ ਹੋਈ ਹੈ। ਛੁੱਟੀ ਤੋਂ ਬਾਅਦ ਬੱਚੇ ਦਾ ਦਾਦਾ ਉਸ ਨੂੰ ਲੈਣ ਆਇਆ ਸੀ ਕਿ ਅਚਾਨਕ ਤੁਰਨ ਸਮੇਂ ਅਚਾਨਕ ਬੱਚੇ ਦੇ ਦਾਦੇ ਕੋਲੋਂ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਸਕੂਲ ਦੀ ਬੱਸ ਦੇ ਪਿਛਲੇ ਟਾਇਰ ਹੇਠ ਆ ਗਿਆ। ਜਿਸ ਤੋਂ ਬਾਅਦ ਆਰਵ ਨੂੰ ਇੱਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਹੀ ਬੱਸ ਦਾ ਡਰਾਇਵਰ ਫਰਾਰ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 267