ਕਾਲੌਨੀ ਕੱਟ ਕੇ ਵੇਚਣ ਵਾਲੇ ਨੇ ਸਾਡੇ ਨਾਲ ਧੋਖਾ ਕੀਤਾ ਹੈ ਜਦੋਂ ਕਾਲੌਨੀ ਕੱਟੀ ਤਾਂ ਦੋ ਨੰਬਰ ਵਿਚ ਟਰਾਂਸਫਾਰਮਰ ਸੀ, ਬਾਅਦ ਵਿਚ ਪੁੱਟ ਕੇ ਲੈ ਗਏ
ਫਿਰੋਜ਼ਪੁਰ 23 ਜੁਲਾਈ 2019: ਡਿਫੈਂਸ ਕਾਲੌਨੀ ਹਾਕੇਵਾਲਾ ਰੋਡ ਦੇ 10-12 ਘਰਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਕਾਲੌਨੀ ਪਰੁਬਲ ਨਾ ਹੋਣ ਕਰਕੇ ਬਿਜਲੀ ਵਾਲੇ ਕੋਈ ਮੀਟਰ ਨਹੀਂ ਲਾ ਰਹੇ ਹਨ ਅਤੇ ਡਿਫੈਂਸ ਕਾਲੌਨੀ ਅੱਛੇ ਵਾਲਾ ਰੋਡ ਤੇ ਹਾਲ ਕਿ ਪਲਾਟ ਬਹੁਤ ਮਹਿੰਗੇ ਲਾਏ ਸੀ ਸਾਡੀ ਉਨ੍ਹਾਂ ਨਾਲ ਪਹਿਲਾ ਹੀ ਇਹ ਸ਼ਰਤ ਸੀ ਕਿ ਸਾਨੂੰ ਸੀਵਰੇਜ ਕੁਨੈਕਸ਼ਨ ਅਤੇ ਬਿਜਲੀ ਦੇ ਮੀਟਰ ਲੱਗਣੇ ਚਾਹੀਦੇ ਹਨ ਅਤੇ ਜਿਨ੍ਹਾਂ ਨੇ ਸਾਨੂੰ ਪਲਾਟ ਵੇਚੇ ਹਨ ਉਨ੍ਹਾਂ ਨੇ ਆਰਜੀ ਟਰਾਂਸਫਾਰਮਰ ਦੋ ਨੰਬਰ ਵਿਚ ਲੁਆਇਆ ਅਤੇ ਸਾਡੇ ਸਾਰਿਆਂ ਦੇ ਕੁੰਡੀ ਕੁਨੈਕਸ਼ਨ ਚੱਲਦੇ ਰਹੇ। ਅਤ ਸਾਡੇ ਕੋਲੋਂ ਉਹ ਬਿਜਲੀ ਵਾਲੇ ਦੋ ਨੰਬਰ ਵਿਚ ਪੈਸੇ ਲੈਂਦੇ ਰਹੇ ਅਤੇ ਹੁਣ ਜਦੋਂ ਅਸੀਂ ਬਿਜਲੀ ਦੇ ਮੀਟਰ ਲੁਆਉਣ ਲਈ ਬਿਜਲੀ ਦਫਤਰ ਗਏ ਤਾਂ ਉਨ੍ਹਾਂ ਸਾਨੂੰ ਕਿਹਾ ਕਿ ਐੱਨਓਸੀ ਲੈ ਕੇ ਆਓ, ਇਸ ਸਬੰਧ ਵਿਚ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ, ਡਿਪਟੀ ਕਮਿਸ਼ਨਰ ਨੇ ਸਾਨੂੰ ਭਰੋਸਾ ਦੁਆਇਆ ਕਿ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਕਾਲੌਨੀ ਦੀ ਪੂਰੀ ਪੜਤਾਲ ਕਰਵਾ ਕੇ ਤੁਹਾਨੂੰ ਇਨਸਾਫ ਦਿੱਤਾ ਜਾਵੇਗਾ। ਇਸ ਮੌਕੇ ਤੇ ਮੁਹੱਲਾ ਨਿਵਾਸੀ ਆਪਣੇ ਬੱਚੇ ਲੈ ਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਦੇ ਪੇਸ਼ ਕੀਤੇ ਅਤੇ ਕਿਹਾ ਕਿ ਕਿਵੇਂ ਬੱਚੇ ਗਰਮੀ ਨਲ ਬਿਮਾਰ ਹੋ ਰਹੇ ਹਨ। ਮੁਹੱਲਾ ਨਿਵਾਸੀਆਂ ਨੇ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕਿ ਸਾਡੇ ਬਿਜਲੀ ਦੇ ਮੀਟਰ ਜਲਦੀ ਤੋਂ ਜਲਦੀ ਲਾ ਕੇ ਦਿੱਤੇ ਜਾਣ। ਇਸ ਮੌਕੇ ਤੇ ਬੀਬੀ ਚਰਨਜੀਤ ਕੌਰ ਪਤਨੀ ਟਹਿਲ ਸਿੰਘ, ਮੰਗਤ ਲਾਲ ਪੁੱਤਰ ਸੋਹਣ ਲਾਲ, ਰਜੇਸ਼ ਕੁਮਾਰ ਪੁੱਤਰ ਮੁਰਾਰੀ ਲਾਲ, ਰਾਜ ਕੁਮਾਰ ਪੁੱਤਰ ਨੇਕ ਚੰਦ, ਗਿਆਨ ਚੰਦ ਪੁੱਤਰ ਜੋਗੀ ਰਾਮ, ਪਿੱਪਲ ਸਿੰਘ ਪੁੱਤਰ ਗੁਰਦੀਪ ਸਿੰਘ, ਮਹਿੰਦਰ ਕੌਰ ਪਤਨੀ ਮੋਹਣ ਸਿੰਘ, ਜਨਕ ਰਾਣੀ ਪਤਨੀ ਅਵਤਾਰ ਸਿੰਘ, ਕੁਲਵੰਤ ਸਿੰਘ ਪੁੱਤਰ ਬੂੜ ਸਿੰਘ, ਅਮਰਜੀਤ ਕੌਰ ਪਤਨੀ ਜੰਗੀਰ ਸਿੰਘ, ਰਾਜ ਕੁਮਾਰ ਪੁੱਤਰ ਅਸ਼ੋਕ ਕੁਮਾਰ, ਸੰਜੇ ਸਿੰਘ ਪੁੱਤਰ ਕੜਮਾ ਸਿੰਘ ਆਦਿ ਮੁਹੱਲਾ ਨਿਵਾਸੀ ਹਾਜ਼ਰ ਸਨ।