ਲੁਧਿਆਣਾ, 23 ਜੁਲਾਈ 2019 (ਸੰਜੀਵ ਸੂਦ) - ਪੰਜਾਬ ਚ ਆਉਂਦੇ ਤਿੰਨ ਦਿਨ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ, ਇਸ ਦੌਰਾਨ ਇਕ ਪਾਸੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉੱਥੇ ਹੀ ਕਿਸਾਨਾਂ ਦੀ ਫ਼ਸਲ ਲਈ ਵੀ ਇਹ ਮੀਂਹ ਲਾਹੇਵੰਦ ਹੈ, ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੌਰਾਨ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਫ਼ਸਲ ਲਈ ਭਰਪੂਰ ਪਾਣੀ ਮਿਲੇਗਾ। ਉੱਥੇ ਹੀ ਪਾਰੇ 'ਚ ਵੀ ਗਿਰਾਵਟ ਆਵੇਗੀ। ਉਨ੍ਹਾਂ ਕਿਹਾ ਕਿ ਜੋ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ 'ਚ ਕਾਫੀ ਘੱਟ ਰਿਹਾ ਹੈ ਉਸ ਦੀ ਘਾਟ ਹੁਣ ਜੁਲਾਈ ਦੇ ਆਖੀਰ ਤੱਕ ਪੂਰੀ ਹੋ ਜਾਵੇਗੀ। ਇਸ ਤੋਂ ਬਿਨਾਂ ਉਨ੍ਹਾਂ ਕਿਹਾ ਕਿ ਕਿਸਾਨ ਇਹ ਵੀ ਧਿਆਨ ਰੱਖਣ ਕਿ ਉਹ ਮੱਕੀ ਦੀ ਫ਼ਸਲ ਦੇ ਵਿੱਚ ਬਹੁਤਾ ਪਾਣੀ ਇਕੱਠਾ ਨਾ ਹੋਣ ਦੇਣ ਉਸ ਦੀ ਨਿਕਾਸੀ ਵੀ ਕਰਦੇ ਰਹਿਣ।
ਸੋ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਆਉਂਦੇ ਦਿਨਾਂ ਚ ਪੰਜਾਬ ਦੇ ਵਿੱਚ ਕਾਫੀ ਤੇਜ਼ ਮੀਂਹ ਪਵੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਕਿਸਾਨਾਂ ਨੂੰ ਫ਼ਸਲਾਂ ਲਈ ਪਾਣੀ ਵੀ ਮਿਲੇਗਾ।