ਚੋਵੇਸ਼ ਲਟਾਵਾ
ਸ੍ਰੀ ਅਨੰਦਪੁਰ ਸਾਹਿਬ, 24 ਜੁਲਾਈ 2019 - ਦੇਸ਼ ਤੇ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕਿਆ ਵਿਰਾਸਤ-ਏ-ਖਾਲਸਾ ਛਮਾਹੀ ਰੱਖ-ਰਖਾਵ ਵਾਸਤੇ 24 ਜੁਲਾਈ ਤੋਂ ਲੈ ਕੇ 31 ਜੁਲਾਈ 2019 ਤੱਕ ਸੈਲਾਨੀਆਂ ਵਾਸਤੇ ਬੰਦ ਰਹੇਗਾ। ਇਹ ਜਾਣਕਾਰੀ ਵਿਭਾਗ ਦੇ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਵਿਰਾਸਤ-ਏ-ਖਾਲਸਾ ਦੀ ਉਹ ਜਰੂਰੀ ਮੁਰੰਮਤ ਤੇ ਰੱਖ-ਰਖਾਵ ਜੋ ਆਮ ਦਿਨਾਂ ਵਿੱਚ ਨਹੀਂ ਹੋ ਸਕਦੇ, ਨੂੰ ਕਰਵਾਉਣ ਵਾਸਤੇ ਹਰ ਛੇ ਮਹੀਨੇ ਬਾਅਦ ਵਿਰਾਸਤ-ਏ-ਖਾਲਸਾ ਨੂੰ 8-8 ਦਿਨਾਂ ਲਈ ਬੰਦ ਕੀਤਾ ਜਾਂਦਾ ਹੈ। ਜਿਸਦੇ ਤਹਿਤ ਹੁਣ 24 ਜੁਲਾਈ ਤੋਂ 31 ਜੁਲਾਈ 2019 ਤੱਕ ਸੈਲਾਨੀ ਕੋਈ ਪ੍ਰੋਗਰਾਮ ਨਾ ਉਲੀਕਣ। ਜਦਕਿ 1 ਅਗਸਤ ਤੋਂ ਆਮ ਦੀ ਤਰ੍ਹਾਂ ਵਿਰਾਸਤ-ਏ-ਖਾਲਸਾ ਵੇਖਣ ਵਾਸਤੇ ਸੈਲਾਨੀ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਪਾਸ ਲੈਣ ਵਾਸਤੇ ਪਹੁੰਚ ਕਰ ਸਕਦੇ ਹਨ।