ਨਵੀਂ ਦਿੱਲੀ, 13 ਅਗਸਤ 2019 - ਔਰਤਾਂ ਦੇ ਟੀ-20 ਕ੍ਰਿਕਟ ਫਾਰਮੈਟ ਨੂੰ ਕਾਮਨਵੈਲਥ ਖੇਡਾਂ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਸਬੰਧੀ ਆਈ.ਸੀ.ਸੀ, ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਅਤੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਵੱਲੋਂ ਸਾਂਝੇ ਤੌਰ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਬਰਮਿੰਘਮ 2022 ਕਾਮਨਵੈਲਥ ਖੇਡਾਂ ਵਿੱਚ ਔਰਤਾਂ ਟੀ-20 ਕ੍ਰਿਕਟ ਦੇ ਮੈਚ ਖੇਡਣਗੀਆਂ। ਤੁਹਾਨੂੰ ਦੱਸ ਦੇਈਏ ਕਿ 2022 ਹੋਣ ਵਾਲੀਆਂ ਕਾਮਨਵੈਲਥ ਖੇਡਾਂ (ਰਾਸ਼ਟਰਮੰਡਲ ਖੇਡਾਂ) 27 ਜੁਲਾਈ ਤੋਂ 7 ਅਗਸਤ ਤੱਕ ਬਰਮਿੰਗਮ 'ਚ ਖੇਡੀਆਂ ਜਾਣਗੀਆਂ ਜਿਸ 'ਚ ਕਰੀਬ 45000 ਅਥਲੀਟ ਭਾਗ ਲੈਣਗੇ।
ਇਸ ਪ੍ਰਤੀਯੋਗਤਾ ਦੇ ਸਾਰੇ ਮੈਚ ਬਰਮਿੰਗਮ ਦੇ ਐਜਬੇਸਟਨ ਕ੍ਰਿਕਟ ਗਰਾਂਊਡ 'ਚ ਖੇਡੇ ਜਾਣਗੇ। ਇਸ 'ਚ ਅੱਠ ਟੀਮਾਂ ਭਾਗ ਲੈਣਗੀਆਂ। ਤੁਹਾਨੂੰ ਦੱਸ ਦੇਈਏ ਕਿ 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕ੍ਰਿਕਟ ਨੂੰ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਿਲ ਕੀਤਾ ਗਿਆ ਹੈ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/ICC/status/1161186378736181248