ਚੰਡੀਗੜ੍ਹ, 19 ਅਗਸਤ 2019 - ਭਾਖੜਾ ਡੈਮ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਵੱਲੋਂ ਪੰਜਾਬ ਪ੍ਰਸ਼ਾਸਨ ਨੂੰ ਸੂਚਨਾ ਦੇ ਕੇ ਅਲਰਟ ਕੀਤਾ ਗਿਆ ਹੈ ਕਿ ਭਾਖੜਾ 'ਚੋਂ ਕਰੀਬ 77,300 ਕਿਊਸਿਕ ਹੋਰ ਪਾਣੀ ਅੱਜ 19 ਅਗਸਤ ਦੁਪਹਿਰ 1 ਵਜੇ ਛੱਡਿਆ ਜਾ ਰਿਹਾ ਹੈ।
ਇਸ ਪਾਣੀ ਦੇ ਛੱਡਣ ਨਾਲ ਨੰਗਲ ਡੈਮ, ਸਤਲੁਜ ਦਰਿਆ 'ਚ ਹੋਰ ਜ਼ਿਆਦਾ ਪਾਣੀ ਦੇ ਵਧਣ ਦਾ ਡਰ ਹੈ। ਪੰਜਾਬ ਪ੍ਰਸ਼ਾਸਨ ਨੂੰ ਹੜ੍ਹਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਅਲਰਟ ਦਿੱਤਾ ਗਿਆ ਹੈ ਤਾਂ ਜੋ ਅੱਜ ਭਾਖੜਾ ਤੋਂ ਛੱਡੇ ਜਾਣ ਵਾਲੇ ਪਾਣੀ ਨਾਲ ਲੋਕਾਂ ਨੂੰ ਬਹੁਤਾ ਨੁਕਸਾਨ ਨਾ ਝੱਲਣਾ ਪਵੇ।