ਲੋਕਾਂ ਦੀ ਭਾਰੀ ਮੰਗ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਫੈਸਲਾ
ਹੁਣ 11 ਅਕਤੂਬਰ ਹੈ ਅਪਲਾਈ ਕਰਨ ਦੀ ਆਖ਼ਰੀ ਮਿਤੀ, ਡਰਾਅ 14 ਅਕਤੂਬਰ ਨੂੰ
ਭੂਮੀਗਤ ਬਿਜਲੀ ਸਪਲਾਈ, 60 ਫੁੱਟ ਚੌੜੀਆਂ ਸ਼ੜਕਾਂ, ਸੀਵਰੇਜ, ਐੱਸ. ਟੀ. ਪੀ., ਬਾਜ਼ਾਰ, ਗਰੀਨ ਪਾਰਕ, ਨਿਰੰਤਰ ਬਿਜਲੀ ਸਪਲਾਈ ਅਤੇ ਹੋਰ ਕਈ ਸਹੂਲਤਾਂ ਮਿਲਣਗੀਆਂ
ਸੂਆ ਰੋਡ ਨੂੰ 80 ਫੁੱਟ ਚੌੜਾ ਕਰਨ ਦਾ ਕੰਮ 19 ਸਤੰਬਰ ਤੋਂ ਹੋਵੇਗਾ ਸ਼ੁਰੂ
ਦੱਖਣੀ ਬਾਈਪਾਸ ਦਾ ਕੰਮ ਵੀ ਜਲਦ ਹੋਵੇਗਾ ਸ਼ੁਰੂ
ਪੰਜਾਬ ਨੈਸ਼ਨਲ ਬੈਂਕ, ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਅਤੇ ਆਈ. ਡੀ. ਬੀ. ਆਈ. ਦੀਆਂ ਸਾਰੀਆਂ ਬਰਾਂਚਾਂ ਵਿੱਚ ਮਿਲ ਰਹੇ ਹਨ ਅਰਜੀ ਫਾਰਮ
ਲੁਧਿਆਣਾ, 18 ਸਤੰਬਰ 2019: ਸ਼ਹਿਰ ਵਿੱਚ ਕਫਾਇਤੀ ਦਰਾਂ 'ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ 'ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ 'ਗਲਾਡਾ ਅਸਟੇਟ' ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਜਗ•ਾ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਅਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ 'ਤੇ ਸਥਿਤ ਹੈ। ਇਸ ਸੂਏ ਨੂੰ ਵੀ ਮਾਸਟਰ ਪਲਾਨ ਮੁਤਾਬਿਕ 80 ਫੁੱਟ ਚੌੜਾ ਕੀਤੇ ਜਾਣ ਦਾ ਕੰਮ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਖੇਤਰ ਨੂੰ ਹੋਟਲ ਕੀਜ਼ ਦੇ ਪਿੱਛੇ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਹੋਟਲ ਕੀਜ਼ 200 ਫੁੱਟ ਚੌੜੇ ਦੱਖਣੀ ਬਾਈਪਾਸ 'ਤੇ ਪੈਂਦਾ ਹੈ। ਇਸ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਕਈ ਨਾਮੀਂ ਸਕੂਲ, ਸਿੱਖਿਆ ਅਤੇ ਸਿਹਤ ਸੰਸਥਾਵਾਂ, ਸ਼ਾਪਿੰਗ ਮਾਲਜ਼, ਕਲੱਬ ਅਤੇ ਸਟੇਡੀਅਮ ਆਦਿ ਮੌਜੂਦ ਹਨ।
ਇਸ ਸੰਬੰਧੀ ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ ਨੇ ਦੱੱਸਿਆ ਕਿ ਲੋਕਾਂ ਦੀ ਭਾਰੀ ਮੰਗ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਸ ਅਸਟੇਟ ਲਈ ਅਪਲਾਈ ਕਰਨ ਦੀ ਮਿਤੀ ਵਿੱਚ 11 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਜਦਕਿ ਡਰਾਅ 14 ਅਕਤੂਬਰ ਨੂੰ ਕੱਢਿਆ ਜਾਵੇਗਾ। ਉਨ•ਾਂ ਕਿਹਾ ਕਿ ਦੱਖਣੀ ਬਾਈਪਾਸ ਦਾ ਕੰਮ ਵੀ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਜਦਕਿ ਸੂਆ ਰੋਡ ਦਾ ਕੰਮ 19 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।
ਇਸ ਅਸਟੇਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਵਧੀਆ ਘਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਯੋਜਨਾ ਤਹਿਤ ਇਸ ਅਸਟੇਟ ਵਿੱਚ 100 ਫੀਸਦੀ ਬਿਜਲੀ ਸਪਲਾਈ ਅੰਡਰਗਰਾਂਊਂਡ ਹੋਵੇਗੀ। ਪਾਣੀ ਦੀ ਸਪਲਾਈ 24 ਘੰਟੇ ਮਿਲੇਗੀ। ਇਸ ਅਸਟੇਟ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਉਨ•ਾਂ ਕਿਹਾ ਕਿ ਅਸਟੇਟ ਵਿੱਚਲੇ ਦੋ ਤਿਹਾਈ ਘਰਾਂ ਨੂੰ 60 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ। ਸੁਰੱਖਿਆ ਪੱਖੋਂ ਇਸ ਕਲੋਨੀ ਨੂੰ ਕੰਧ ਅਤੇ ਗੇਟ ਨਾਲ ਸੁਰੱਖਿਅਤ ਕੀਤਾ ਜਾਵੇਗਾ। ਸੀਵਰੇਜ ਅੰਡਰਗਰਾਂਊਡ ਅਤੇ ਐੱਸ. ਟੀ. ਪੀ. ਦੀ ਵੀ ਸਹੂਲਤ ਹੋਵੇਗੀ। ਕਮਰਸ਼ੀਅਲ ਮਾਰਕੀਟ (ਐੱਸ. ਸੀ. ਓਜ਼) 80 ਫੁੱਟ ਚੌੜੇ ਸੂਆ ਰੋਡ 'ਤੇ ਹੋਵੇਗੀ, ਜਿਸ ਲਈ ਫੁੱਟਪਾਥ ਅਤੇ ਪਾਰਕਿੰਗ ਸਪੇਸ ਵਧੀਆ ਮਿਲੇਗੀ। ਇਸ ਅਸਟੇਟ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਸਸਤੀਆਂ ਦਰਾਂ 'ਤੇ ਪਲਾਟ, ਗਰੀਨ ਪਾਰਕਾਂ, ਖੁੱਲ•ਾਂ ਏਰੀਆ, 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ।
ਉਨ•ਾਂ ਦੱਸਿਆ ਕਿ ਇਹ ਯੋਜਨਾ 2 ਅਗਸਤ, 2019 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਲੋਕਾਂ ਵੱਲੋਂ ਬਹੁਤ ਉਤਸ਼ਾਹ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਯੋਜਨਾ ਅਧੀਨ ਅਪਲਾਈ ਕਰਨ ਲਈ ਪੰਜਾਬ ਨੈਸ਼ਨਲ ਬੈਂਕ, ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਅਤੇ ਆਈ. ਡੀ. ਬੀ. ਆਈ. ਦੀਆਂ ਸਾਰੀਆਂ ਬਰਾਂਚਾਂ ਵਿੱਚ ਅਰਜੀ ਫਾਰਮ ਮਿਲ ਰਹੇ ਹਨ। ਸਾਰੀਆਂ ਬੈਂਕਾਂ ਤੋਂ ਹੋਮ ਲੋਨ ਦੀ ਸਹੂਲਤ ਮਿਲ ਰਹੀ ਹੈ। ਇਸ ਤੋਂ ਇਲਾਵਾ ਐੱਸ. ਬੀ. ਆਈ. ਅਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ 100 ਫੀਸਦੀ ਫਾਈਨਾਂਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।