ਕੈਂਸਰ ਦਾ ਸ਼ਿਕਾਰ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਇੱਕ ਨੌਜਵਾਨ ਅਤੇ ਮੁਟਿਆਰ ਲਈ ਸਟੈੱਮ ਸੈੱਲ ਦੀ ਹੈ ਤਲਾਸ਼
ਜਲੰਧਰ , 21 ਸਤੰਬਰ , 2019 : ਬਲੱਡ ਸਟੈੱਮ ਸੈੱਲ ਰਜਿਸਟਰੀ ਸੰਸਥਾ ' ਦਾਤਰੀ ' ਕੈਨੇਡਾ 'ਚ ਰਹਿੰਦੇ ਸਿੱਖ ਪਰਿਵਾਰਾਂ ਦੇ ਇੱਕ ਨੌਜਵਾਨ ਅਤੇ ਇੱਕ ਜਵਾਨ ਲੜਕੀ ਲਈ ਮੈਚ ਕਰਦੇ ਸਟੈੱਮ ਸੈੱਲ ਦੀ ਤਲਾਸ਼ ਲਈ ਸਿੱਖ ਭਾਈਚਾਰੇ ਵਿੱਚ ਮੁਹਿੰਮ ਚਲਾ ਰਹੀ ਹੈ ਤਾਂ ਕਿ ਕੋਈ ਢੁਕਵੇਂ ਸਟੈੱਮ ਸੈੱਲ ਦਾਨੀ ਮਿਲ ਸਕਣ . ਪੰਜਾਬ ਵਿਚ ਦਾਤਰੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਇੱਕ ਮਕਸਦ ਇਹ ਵੀ ਹੈ ਕਿ ਉਕਤ ਦੋਵਾਂ ਮਰੀਜ਼ਾਂ ਲਈ ਮੈਚਿੰਗ ਸਟੈੱਮ ਸੈੱਲ ਮਿਲ ਸਕਣ .ਉਂਝ ਇਹ ਸੰਸਥਾ ਅਜਿਹੇ ਹੀ ਹੋਰ ਬਹੁਤ ਸਾਰੇ ਮਰੀਜ਼ਾਂ ਦੇ ਇਲਾਜ ਲਈ ਸਟੈੱਮ ਸੈਲਜ਼ ਦਾ ਪ੍ਰਬੰਧ ਕਰਨ ਲਈ ਯਤਨਸ਼ੀਲ ਰਹਿੰਦੀ ਹੈ .
ਜ਼ਿਕਰ ਅਧੀਨ ਕੈਨੇਡਾ ਵਾਸੀ ,25 ਵਰ੍ਹਿਆਂ ਦੀ ਕਰਮ ਕੌਰ ਅਤੇ 30 ਵਰ੍ਹਿਆਂ ਦੇ ਜਸਨੂਰ ਦਿਉਲ ਕੈਂਸਰ ਦੇ ਮਰੀਜ਼ ਹਨ . ਜੇਕਰ ਮੈਚ ਕਰਦੇ ਸਟੈੱਮ ਸੈੱਲ ਮਿਲ ਜਾਂਦੇ ਹਨ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ . ਕਰਮ ਕੌਰ ਕੈਨੇਡਾ ਦੀ ਵਾਟਰ ਲੂ ਯੂਨੀਵਰਸਿਟੀ ਦੀ ਸਟੂਡੈਂਟ ਹੈ .
ਦਾਤਰੀ ਸੰਸਥਾ ਵੱਲੋਂ ਡੀ ਏ ਵੀ ਯੂਨੀਵਰਸਿਟੀ ਜਲੰਧਰ ਅਤੇ ਸੀ ਐਮ ਸੀ ਲੁਧਿਆਣਾ ਨਾਲ ਮਿਲ ਕੇ ਇੱਕ ਸਟੈੱਮ ਸੈੱਲ ਚੇਤਨਾ ਕੈਂਪ ਲਾਇਆ ਗਿਆ ਜਿਸ ਵਿਚ 650 ਨੇ ਸਟੈੱਮ ਸੈੱਲ ਡੋਨਰ ਵਜੋਂ ਆਪਣੇ ਨਾਮ ਦਰਜ ਕਰਾਏ .
ਪੰਜਾਬ ਵਿਚ ਹਨ ਤੱਕ ਕੁਲ 4981 ਡੋਨਰ ਆਪਣੇ ਨਾਮ ਦਰਜ ਕਰਾ ਚੁੱਕੇ ਹਨ .
ਹੋਰ ਵੇਰਵੇ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :