ਐਬਟਸਫੋਰਡ, 22 ਸਤੰਬਰ 2019 - ਪੰਜਾਬੀ ਤੇ ਹਿੰਦੀ ਬੋਲੀ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਬਾਅਦ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਕੈਨੇਡਾ, ਐਬਟਸਫੋਰਡ ਦੇ ਸ਼ੋਅ ਬਾਹਰ ਪੰਜਾਬੀ ਭਾਈਚਾਰੇ ਵੱਲੋਂ ਹੱਥਾਂ 'ਚ ਤਖਤੀਆਂ ਫੜ ਕੇ ਵਿਰੋਧ ਕੀਤਾ ਗਿਆ।
ਐਬਟਸਫੋਰਡ ਐਂਟਰਟੇਨਮੈਂਟ ਸੈਂਟਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਤਮਈ ਤਰੀਕੇ ਨਾਲ ਕਾਲੇ ਝੰਡੇ ਲੈ ਕੇ ਗੁਰਦਾਸ ਮਾਨ ਦੇ ਸ਼ੋਅ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦਾਸ ਮਾਨ ਨੇ ਬੀਤੇ ਦਿਨੀਂ ਇੱਕ ਇੰਟਰਵਿਊ ਦੌਰਾਨ ਪੰਜਾਬੀ ਭਾਸ਼ਾ ਦਾ ਨਿਰਾਦਰ ਕੀਤਾ ਹੈ।
ਪਰ ਉਥੇ ਹੀ ਦੂਜੇ ਪਾਸੇ ਗੁਰਦਾਸ ਮਾਨ ਦਾ ਸ਼ੋ ਵੇਖਣ ਆਏ ਲੋਕਾਂ ਨੇ ਖੂਬ ਅਨੰਦ ਮਾਣਿਆ। ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਨਾਲੋ ਕਿਤੇ ਜ਼ਿਆਦਾ ਇਕੱਠ ਗੁਰਦਾਸ ਮਾਨ ਦੇ ਗੀਤ ਸੁਣਨ ਵਾਲਿਆਂ ਦਾ ਸੀ ਤੇ ਉਨ੍ਹਾਂ ਨੇ ਇਸ ਸ਼ੋ ਦੌਰਾਨ ਖੂਬ ਅਨੰਦ ਮਾਣਿਆ।
ਸਬੰਧਤ ਖਬਰ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
ਮਾਂ ਬੋਲੀ 'ਤੇ ਜ਼ੋਰ ਦੇ ਰਹੇ ਹਾਂ ਤਾਂ ਮਾਸੀ 'ਤੇ ਕੀ ਹਰਜ ਹੈ - ਕਿਉਂ ਛਿੜਿਆ ਗੁਰਦਾਸ ਮਾਨ ਦੀ ਇਸ ਟਿੱਪਣੀ 'ਤੇ ਵਿਵਾਦ ?
http://www.babushahi.com/punjabi/full-news.php?id=67692