ਬਾਬਾ ਫ਼ਰੀਦ ਸਾਡੇ ਵਡਪੁਰਖੇ ਹਨ ਸ਼ਾਇਰੀ ਚ। ਹਿਮਾਲੀਆ ਪਹਾੜ ਜਿੱਡੇ। ਸੁਰਜੀਤ ਪਾਤਰ, ਪ੍ਰੋ: ਸਾਧੂ ਸਿੰਘ ਸਾਬਕਾ ਐੱਮ ਪੀ ਤੇ ਲਿਟਰੇਰੀ ਫੋਰਮ ਦੇ ਅਹੁਦੇਦਾਰਾਂ ਕੋਲੋਂ ਸਨਮਾਨ ਲੈਣਾ ਹੋਰ ਵੀ ਚੰਗਾ ਲੱਗਾ।
ਸੁਨੀਲ ਚੰਦਿਆਣਵੀ, ਮਨਜੀਤ ਪੁਰੀ, ਨਿਰਮੋਹੀ ਫਰੀਦਕੋਟੀ, ਗੁਰਚਰਨ,ਤੇਜੀ ਜੌੜਾ ਤੇ ਕਿੰਨੇ ਸੱਜਣ
ਇਸ ਘੜੀ ਮਿਲੇ।
ਰਾਤੀਂ ਪਰਤਦਿਆਂ ਤ੍ਰੈਲੋਚਨ ਲੋਚੀ , ਤਰਸੇਮ ਨੂਰ, ਮਨਜਿੰਦਰ ਧਨੋਆ ਤੇ ਡਾ: ਜਗਵਿੰਦਰ ਜੋਧਾ ਨੂੰ ਮੈਂ ਦੱਸ ਰਿਹਾ ਸਾਂ ਕਿ ਹੁਣ ਤੀਕ ਮਿਲੇ ਆਦਰ ਮਾਣ ਸ਼ਾਇਦ ਮੈਨੂੰ ਉਹ ਰੱਜ ਨਹੀਂ ਦੇ ਸਕੇ ਜੋ ਬਾਬਾ ਸ਼ੇਖ ਫ਼ਰੀਦ ਪੁਰਸਕਾਰ ਹਾਸਲ ਕਰਕੇ ਮਿਲਿਆ ਹੈ।
ਮਨਜੀਤ ਪੁਰੀ ਦੀ ਕੈਲੀਬਰ ਪਟਿਆਲਾ ਵੱਲੋਂ ਨਵੀਂ ਛਪੀ ਗ਼ਜ਼ਲ
ਕੁਝ ਤਿੜਕਿਆ ਤਾਂ ਹੈ
ਕਿਤਾਬ ਦੀਆਂ ਦਸ ਕਾਪੀਆਂ ਖ਼ਰੀਦਣੀਆਂ ਹੋਰ ਵੀ ਮਿੱਠਾ ਅਹਿਸਾਸ ਸੀ ਸ਼ਗਨਾਂ ਵਰਗਾ।
ਭਾਈਏ ਦੀ ਬਰਫ਼ੀ ਖਾਂਦਿਆਂ ਰਾਤੀਂ ਪਤਾ ਹੀ ਨਹੀਂ ਲੱਗਿਆ, ਲੁਧਿਆਣਾ ਕਦੋਂ ਆ ਗਿਆ?
ਕਰਨਲ ਬਲਬੀਰ ਸਿੰਘ ਸਰਾਂ ਦੀ ਨਵੀਂ ਛਪੀ ਕਿਤਾਬ ਤੋਂ ਇਲਾਵਾ ਕਵਿੱਤਰੀ ਅਮਰਜੀਤ ਵਿਰਕ ਦੀ ਸ਼ਾਇਰੀ ਦੀ ਕਿਤਾਬ
ਵਕਤ ਦੇ ਪਰਛਾਵੇਂ
ਵੀ ਹਾਸਲ ਹੋਈ। ਬੜੇ ਲੇਖਕ ਦੋਸਤ ਸਿਰਫ਼ ਮੈਨੂੰ ਮਿਲਣ ਆਏ, ਪਰਮਜੀਤ ਸਰਾਂ, ਸਤਿਨਾਮ ਸਾਦਿਕ ਅਮਰੀਕ ਸਿੰਘ ਡੀ ਪੀ ਆਰ ਓ,ਜੱਸ ਟੀ ਵੀ ਦੇ ਪੇਸ਼ਕਾਰ ਕੇ ਪੀ ਤੇ ਰਵਿੰਦਰ ਸਿੰਘ ਔਲਖ ਵਰਗੇ। ਚੰਗਾ ਲੱਗਣਾ ਸੁਭਾਵਕ ਹੈ।
ਗਰੁੱਪ ਫੋਟੋ ਚ ਲਗਪਗ ਸਾਰੇ ਸ਼ਾਇਰ ਸ਼ਾਮਿਲ ਹਨ ਕਵੀ ਦਰਬਾਰ ਵਾਲੇ।
ਧੰਨਵਾਦ.
ਗੁਰਭਜਨ ਗਿੱਲ
22.9.2019