ਵਿਧਾਇਕ ਪਿੰਕੀ ਨੇ ਪੌਣੇ ਤਿੰਨ ਫੁੱਟ ਕੱਦ ਵਾਲੀ ਛੇਵੀਂ ਕਲਾਸ ਦੀ ਬੱਚੀ ਨੂੰ ਇੱਕ ਦਿਨ ਦੇ ਲਈ ਸਰਕਾਰੀ ਸਕੂਲ ਦਾ ਬਣਾਇਆ ਪ੍ਰਿੰਸੀਪਲ, ਖ਼ੁਦ ਘਰ ਰਸੀਵ ਕਰਨ ਪਹੁੰਚੇ
ਵਿਧਾਇਕ ਪਿੰਕੀ ਨੇ ਸਕੂਲ ਵਿੱਚ ਵਿਦਿਆਰਥਣ ਨਾਲ ਬੈਠ ਕੇ ਲੰਗਰ ਵੀ ਛਕਿਆ
ਗੁਰਨਾਮ ਸਿੰਘ ਸਿੱਧੂ
ਫ਼ਿਰੋਜ਼ਪੁਰ 23 ਸਤੰਬਰ , 2019 : ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਅਨਮੋਲ ਬੇਰੀ ਨਾਂ ਦੀ ਇੱਕ ਲੜਕੀ ਨੂੰ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਬਣਾਏ ਜਾਣ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਖੁਸ਼ੀ ਨੂੰ ਇੱਕ ਦਿਨ ਲਈ ਪ੍ਰਿੰਸੀਪਲ ਬਣਾ ਕੇ ਉਸਦਾ ਸੁਪਨਾ ਸਾਕਾਰ ਕੀਤਾ ਗਿਆ ਹੈ
ਅੱਜ ਇਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਛੇਵੀਂ ਜਮਾਤ ਚ ਪੜ੍ਹਦੀ ਬੱਚੀ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋ ਓਸਦੀ ਇੱਛਾ ਮੁਤਾਬਿਕ ਓਸ ਨੂੰ ਇਸੇ ਸਕੂਲ ਦਾ ਪ੍ਰਿੰਸੀਪਲ ਬਣਾਇਆ ਗਿਆ।
ਸ ਪਿੰਕੀ ਨੇ ਕਿਹਾ ਕਿ ਓਹ ਪਿਛਲੇ ਦਿਨੀਂ ਸਕੂਲ ਵਿਚ ਆਏ ਸਨ ਤੇ ਖੁਸ਼ੀ ਨੇ ਓਹਨਾ ਨੂੰ ਕਿਹਾ ਸੀ ਕਿ ਉਹ ਵੱਡੀ ਹੋ ਕੇ ਪ੍ਰਿੰਸੀਪਲ ਬਣਨਾ ਚਾਹੁੰਦੀ ਹੈ ਅਤੇ ਅੱਜ ਓਹਨਾ ਨੇ ਖੁਸ਼ੀ ਨੂੰ ਪ੍ਰਿੰਸੀਪਲ ਬਣਾ ਕੇ ਉਸਦਾ ਸੁਪਨਾ ਸਾਕਾਰ ਕੀਤਾ ਹੈ। ਖੁਸ਼ੀ ਨੇ ਪ੍ਰਿੰਸੀਪਲ ਦੀ ਸੀਟ ਤੇ ਬੈਠ ਕੇ ਕਿਹਾ ਕਿ ਉਹ ਇੱਕ ਇਮਾਨਦਾਰ ਪ੍ਰਿੰਸੀਪਲ ਬਣਨਾ ਚਾਹੇਗੀ। ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਕਿਹਾ ਕਿ ਓਹ ਆਪਣੀਆਂ ਵਿਦਿਆਰਥਣਾਂ ਨੂੰ ਚੰਗੀ ਸਿੱਖਿਆ ਦੇ ਕੇ ਉੱਚ ਅਹੁਦਿਆਂ ਤੇ ਬੈਠਾਉਣ ਦੀ ਸੋਚ ਰੱਖਦੇ ਹਨ। ਇਸ ਮੌਕੇ ਸਟਾਫ ਤੋਂ ਇਲਾਵਾ ਸਹਿਰੀ ਪਤਵੰਤੇ ਵੀ ਹਾਜ਼ਰ ਸਨ।
Attachments area
ਬੱਚੀ ਨੂੰ ਆਸ਼ੀਰਵਾਦ ਦੇਣ ਦੇ ਲਈ ਜਗਰਾਓ ਸਥਿਤ ਨਾਨਕਸਰ ਕਲੇਰਾਂ ਗੁਰਦੁਆਰਾ ਸਾਹਿਬ ਤੋਂ ਬਾਬਾ ਲੱਖਾ ਸਿੰਘ ਜੀ ਖ਼ਾਸ ਤੌਰ ਤੇ ਪਹੁੰਚੇ ਅਤੇ ਇਸ ਕੰਮ ਤੇ ਖੁਸ਼ੀ ਵਿਅਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ, ਡਿਪਟੀ ਡੀ.ਈ.ਓ. ਕੋਮਲ ਅਰੋੜਾ, ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ, ਪੰਚਾਇਤ ਸਮਿਤੀ ਮੈਂਬਰ ਵ੍ਰਿਸ਼ਭਾਨ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।