ਲੋਕਲ ਬੋਰਡ ਚੋਣਾ: ਪਾਪਾਕੁਰਾ ਪੰਜਾਬੀ ਐਕਸ਼ਨ
ਗੁਰਜਿੰਦਰ ਸਿੰਘ ਘੁੰਮਣ ਨੇ ਉਲੀਕਿਆ ਪ੍ਰੋਗਰਾਮ
ਆਕਲੈਂਡ 23 ਸਤੰਬਰ 2019 (ਹਰਜਿੰਦਰ ਸਿੰਘ ਬਸਿਆਲਾ)-ਪਾਪਾਕੁਰਾ ਅਤੇ ਮੈਨੁਰੇਵਾ ਤੋਂ 'ਐਕਸ਼ਨ' ਟੀਮ ਆਪਣੇ ਲਕੋਲ ਬੋਰਡ ਅਤੇ ਕੌਂਸਲਰ ਉਮੀਦਵਾਰਾਂ ਦੇ ਹੱਕ ਵਿਚ ਡਟੀ ਹੋਈ ਹੈ। ਪਾਪਾਕੁਰਾ ਵਸਦੇ ਪੰਜਾਬੀਆਂ ਵਿਸ਼ੇਸ਼ ਤੌਰ 'ਤੇ ਸ. ਗੁਰਜਿੰਦਰ ਸਿੰਘ ਘੁੰਮਣ (ਇਮੀਗ੍ਰੇਸ਼ਨ ਅਡਵਾਈਜ਼ਰ) ਅਤੇ ਕੁਲਜੀਤ ਕੌਰ ਘੁੰਮਣ ਹੋਰਾਂ ਨੇ ਕੱਲ੍ਹ ਇਕ ਵਿਸ਼ੇਸ਼ ਹਮਾਇਤ ਪ੍ਰੋਗਰਾਮ ਪੰਜਾਬ ਪੈਲੇਸ ਦੇ ਵਿਚ ਰੱਖਿਆ। ਪਾਪਾਕੁਰਾ ਤੋਂ ਕੌਂਸਿਲ ਦੇ ਉਮੀਦਵਾਰ ਡੇਨੀਅਲ ਨਿਊਮੈਨ ਅਤੇ ਐਂਜੀਲਾ ਡਾਲਟਨ ਪਹੁੰਚੇ ਜਦ ਕਿ ਲੋਕਲ ਬੋਰਡ ਵਾਸਤੇ ਕੇਂਡਾਲ ਐਨੀ, ਨਖਲੇ ਰੀਮਾ, ਰੌਬਿਨਸਨ ਜੇਨ ਪਹੁੰਚੇ ਹੋਏ ਸਨ। ਪਾਪਾਕੁਰਾ ਐਕਸ਼ਨ ਟੀਮ ਵੱਲੋਂ ਲੋਕਲ ਬੋਰਡ ਵਾਸਤੇ 6 ਉਮੀਦਵਾਰ ਖੜ੍ਹੇ ਕੀਤੇ ਹਨ ਅਤੇ 6 ਹੀ ਚੁਣੇ ਜਾਣੇ ਹਨ। ਇਨ੍ਹਾਂ ਬੁਲਾਰਿਆਂ ਚੋਂ ਸ੍ਰੀ ਡੇਨੀਅਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕਲ ਬੋਰਡ ਦੇ ਵਿਚ ਕੰਮ ਕਰ ਰਹੇ ਹਨ ਅਤੇ ਹੁਣ ਉਹ ਕੌਂਸਿਲ ਦੇ ਵਿਚ ਪਹੁੰਚ ਕੇ ਕੁਝ ਜਿਆਦਾ ਕੰਮ ਕਰਨਗੇ। ਇਸੀ ਤਰ੍ਹਾਂ ਐਂਜੀਲਾ ਨੇ ਵੀ ਪੰਜਾਬੀ ਕਮਿਊਨਿਟੀ ਦੀ ਗੱਲ ਕਰਦਿਆਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਕੌਂਸਿਲ ਦੇ ਵਿਚ ਪਾਪਾਕੁਰਾ ਤੋਂ ਇਕ ਮਹਿਲਾ ਦਾ ਹੋਣਾ ਵੀ ਜਰੂਰੀ ਹੈ ਅਤੇ ਇਸ ਕਰਕੇ ਉਹ ਅੱਗੇ ਆਈ ਹੈ। ਲੋਕਲ ਬੋਰਡ ਦੇ ਉਮੀਦਵਾਰਾਂ ਨੇ ਵੀ ਜਿੱਥੇ ਪੰਜਾਬੀ ਭਾਈਚਾਰੇ ਦੀ ਤਰੀਫ ਕੀਤੀ ਉਥੇ ਆ ਰਹੀਆਂ ਪਹਿਲੀਆਂ ਸਿੱਖ ਖੇਡਾਂ ਦੇ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਥ ਐਮ.ਪੀ. ਰਹੀ ਅਨਮੋਲ ਘੁੰਮਣ ਨੇ ਸਾਰੇ ਬੁਲਾਰਿਆਂ ਨੂੰ ਪੇਸ਼ ਕੀਤਾ। ਖੇਡਾਂ ਬਾਰੇ ਜਾਣਕਾਰੀ ਸਰਬਜੀਤ ਨੇ ਦਿੱਤੀ।