← ਪਿਛੇ ਪਰਤੋ
ਹਿਊਸਟਨ, 23 ਸਤੰਬਰ 2019 - ਅਮਰੀਕਾ ਦੇ ਹਿਊਸਟਨ 'ਚ 'ਹਾਊਡੀ ਮੋਦੀ' ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 50 ਸਿੱਖਾਂ ਦੇ ਜਥੇ ਨਾਲ ਮੁਲਾਕਾਤ ਕੀਤੀ। ਇਹ ਸਿੱਖ ਜੱਥਾ ਮੋਦੀ ਨੂੰ 312 ਸਿੱਖਾਂ ਦੇ ਨਾਂਵਾਂ ਨੂੰ ਬਲੈਕਲਿਸਟ 'ਚੋਂ ਬਾਹਰ ਕੱਢਣ ਲਈ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ 'ਤੇ ਮਿਲਿਆ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਮੋਦੀ ਨੂੰ 'ਸਿਰੋਪਾ' ਵੀ ਭੇਂਟ ਕੀਤਾ ਗਿਆ। ਇਸ ਦੌਰਾਨ ਮੋਦੀ ਨੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਉਨ੍ਹਾਂ ਦੇ ਲਈ ਇੱਕ ਹੋਰ ਚੰਗੀ ਖਬਰ ਹੈ ਜਿਸ ਦੇ ਲਈ ਉਨ੍ਹਾਂ ਨੂੰ ਥੋੜਾ ਜਿਹਾ ਹੋਰ ਇੰਤਜਾਰ ਕਰਨਾ ਪਵੇਗਾ।
Total Responses : 193