2030 ਤੱਕ 50 ਫ਼ੀਸਦੀ ਤਟਵਰਤੀ ਦੇਸ਼ਾਂ ਦੇ ਸਮੁੰਦਰ 'ਚ ਡੁੱਬਣ ਦਾ ਖ਼ਤਰਾ: ਜਸਟਿਸ ਸਵਤੰਤਰ ਕੁਮਾਰ
ਅੱਜ ਵਿਸ਼ਵ ਪੱਧਰ 'ਤੇ ਵਾਤਾਵਰਣ ਵਿਗਿਆਨੀਆਂ ਵੱਲੋਂ ਇੱਕ ਹੀ ਤੌਖਲਾ ਵਾਰ-ਵਾਰ ਜ਼ਾਹਰ ਕੀਤਾ ਜਾ ਰਿਹਾ ਹੈ, ਉਹ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਸਬੰਧੀ ਹੈ। ਅਜੋਕੇ ਸਮੇਂ ਵਿਚ ਵਾਤਾਵਰਣ ਦੀ ਸਾਂਭ ਸੰਭਾਲ ਦੇਸ਼ ਲਈ ਸੱਭ ਤੋਂ ਵੱਡੀ ਚਣੌਤੀ ਹੈ ਅਤੇ ਇਸ ਦੀ ਸੰਭਾਲ ਨੌਜਵਾਨਾਂ ਨੂੰ ਅੱਗੇ ਵਧ ਕੇ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਚੰਡੀਗੜ• ਯੂਨੀਵਰਸਿਟੀ ਵਿਖੇ ਜਸਟਿਸ ਸਵਤੰਤਰ ਕੁਮਾਰ ਸਾਬਕਾ ਸੁਪਰੀਮ ਕੋਰਟ ਜੱਜ, ਸਾਬਕਾ ਚੇਅਰਪਰਸਨ ਐਨਜੀਟੀ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹੋਏ ਕੀਤਾ।ਇਸ ਦੌਰਾਨ ਉਨ•ਾਂ ਨੇ ਲਾਅ ਵਿਭਾਗ ਦੇ ਵਿਦਿਆਰਥੀਆਂ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਨਾਲ ਹੋ ਰਹੀ ਛੇੜਛਾੜ ਦੇ ਭਵਿੱਖ ਵਿਚ ਹੋਣ ਵਾਲੇ ਨੁਕਸਾਨ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ•ਾਂ ਲਾਅ ਖੇਤਰ ਦੇ ਵਿਦਿਆਰਥੀਆਂ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਇਸ ਦੌਰਾਨ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਐਗਜ਼ੀਕਿਊਟਿਵ ਡਾਇਰੈਕਟਰ, ਐਸ.ਐਸ ਸਹਿਗਲ, ਸੀਨੀਅਰ ਐਗ਼ਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਡੀ.ਪੀ. ਸਿੰਘ ਵੱਲੋਂ ਜਸਟਿਸ ਸਵਤੰਤਰ ਕੁਮਾਰ ਦਾ ਯੂਨੀਵਰਸਿਟੀ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਪੁਰੀਮ ਕੋਰਟ ਦੇ ਸਾਬਕਾ ਸੀਨੀਅਰ ਜੱਜ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਬਕਾ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਕਿਹਾ ਕਿ ਵਾਤਾਵਰਣ ਨੂੰ ਦਰਪੇਸ਼ ਖ਼ਤਰੇ ਦੀ ਗੰਭੀਰਤਾ ਬਾਰੇ ਬੋਲਦਿਆਂ ਕਿਹਾ ਕਿ ਹਰ ਸਾਲ 18 ਬਿਲੀਅਨ ਮੀਟਿਰਕ ਟਨ ਪਲਾਸਟਿਕ ਸਮੁੰਦਰ ਵਿਚ ਸੁੱਟੇ ਜਾਣ ਕਾਰਨ ਵਾਤਾਵਰਣ ਵਿਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ।ਜੇਕਰ ਇਸ ਨੂੰ ਸਮਾਂ ਰਹਿੰਦੇ ਕਾਬੂ ਨਾ ਕੀਤਾ ਗਿਆ ਤਾਂ ਸਾਲ 2030 ਤੱਕ ਸਮੁੰਦਰ ਦੇ 50 ਫ਼ੀਸਦੀ ਤੱਟਵਰਤੀ ਦੇਸ਼ ਪਾਣੀ ਵਿਚ ਸਮਾਂ ਜਾਣਗੇ। ਉਨ•ਾਂ ਕਿਹਾ ਕਿ ਵਾਤਾਵਰਣ ਸੰਭਾਲ ਤੇ ਵਿਕਾਸ ਕਾਰਜ ਦੋਨੋ ਇਕੱਠੇ ਚੱਲ ਸਕਦੇ ਹਨ ਅਤੇ ਦੇਸ਼ ਨੂੰ ਵਿਕਸਿਤ ਕਰਨ ਲਈ ਵਾਤਾਵਰਣ ਵਰਗੇ ਅਹਿਮ ਮਸਲਿਆਂ 'ਤੇ ਸਮਝੌਤਾ ਕਰਨ ਦੀ ਲੋੜ ਨਹੀਂ ਹੈ।ਵਾਤਾਵਰਣ ਸਬੰਧੀ ਡੂੰਘੀ ਚਿੰਤਾ ਜਾਹਿਰ ਕਰਦਿਆਂ ਉਨ•ਾਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਤੋਂ ਮੁਕਤੀ ਪ੍ਰਾਪਤ ਕਰਨਾ ਦੇਸ਼ ਲਈ ਵੱਡੀ ਚਣੌਤੀ ਹੈ। ਉਨ•ਾਂ ਕਿਹਾ ਚੰਡੀਗੜ• ਵਰਗਾ ਸੁੰਦਰ ਸ਼ਹਿਰ ਰੋਜ਼ਾਨਾ 452 ਮੀਟਿਰਕ ਟਨ ਵੇਸਟ ਦੀ ਪੈਦਾ ਕਰਦਾ ਹੈ, ਜਿਸ ਦੇ ਨਿਪਟਾਰੇ ਲਈ ਕੋਈ ਢੁੱਕਵਾਂ ਪਲਾਂਟ ਸਥਾਪਤ ਨਹੀਂ ਕੀਤਾ ਗਿਆ।ਜੋ ਭਵਿੱਖ ਵਿਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।ਉਨ•ਾਂ ਕਿਹਾ ਕੁਦਰਤ ਸਾਡੀ ਮਾਂ ਸਮਾਨ ਹੈ ਜੋ ਨਿਸਵਾਰਥ ਹੋ ਕੇ ਸਾਨੂੰ ਜਿੰਦਗੀ ਜਿਊਣ ਲਈ ਤੱਤ ਪ੍ਰਦਾਨ ਕਰਦੀ ਹੈ ਅਤੇ ਮਨੁੱਖਾਂ ਵੱਲੋਂ ਕੁਦਰਤੀ ਤੱਤਾਂ ਨਾਲ ਕੀਤੀ ਛੇੜਛਾੜ ਦੇ ਭਿਆਨਕ ਨਤੀਜੇ ਲਈ ਕੁਦਰਤੀ ਆਫ਼ਤਾਂ ਜਿਵੇਂ ਸੁਨਾਮੀ, ਹੜ•ਾਂ, ਭੂਚਾਲਾਂ ਰਾਹੀਂ ਭਗਤ ਚੁੱਕੇ ਹਾਂ।ਉਨ•ਾਂ ਕਿਹਾ ਕਿ ਵੱਧਦਾ ਤਾਪਮਾਨ ਅਤੇ ਪਿਘਲ ਰਹੇ ਗਲੇਸ਼ੀਅਰ ਵੀ ਦੇਸ਼ ਲਈ ਚਿੰਤਾਂ ਦਾ ਵਿਸ਼ਾ ਹੈ, ਜਿਨ•ਾਂ ਬਾਰੇ ਸਾਨੂੰ ਸੁਚੇਤ ਹੋ ਦੀ ਲੋੜ ਹੈ।ਇਸ ਮੌਕੇ ਉਨ•ਾਂ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਅਤੇ ਮਰਹੂਮ ਸਖ਼ਸ਼ੀਅਤ ਅਬਦੁਲ ਕਲਾਮ ਦੇ ਵਿਚਾਰਾਂ ਨੂੰ ਪੇਸ਼ ਕਰਦਿਆਂ ਵਿਦਿਆਰਥੀਆਂ 'ਚ ਨਵੀਂ ਸੋਚ ਪੈਦਾ ਕੀਤੀ। ਉਨ•ਾਂ ਕਿਹਾ ਤਿੰਨ ਗੱਲਾਂ ਦਾ ਜ਼ਿੰਦਗੀ ਵਿੱਚ ਅਹਿਮ ਸਥਾਨ ਹੈ, ਉਹ ਹਨ ਚੰਗੇ ਸਮਾਜਕ ਕੰਮ, ਮਨੁੱਖਤਾ ਅਤੇ ਇਮਾਨਦਾਰੀ ਤੇ ਨਿਮਰਤਾ। ਇਸ ਮੌਕੇ ਉਨ•ਾਂ ਵਿਦਿਆਰਥੀਆਂ ਵੱਲੋਂ ਪੁਛੇ ਅਹਿਮ ਸਵਾਲਾਂ ਦਾ ਜਵਾਬ ਵੀ ਬਾਖੂਬੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਝਾ ਕੇ ਉਨ•ਾਂ ਨੂੰ ਤਰੱਕੀ ਦੇ ਰਾਹ ਤੁਰਨ ਲਈ ਪ੍ਰੇਰਿਆ।
ਚੰਡੀਗੜ• ਯੂਨੀਵਰਸਿਟੀ ਵੱਲੋਂ ਜਸਟਿਸ ਸਵਤੰਤਰ ਕੁਮਾਰ ਵੱਲੋਂ ਭਾਰਤੀ ਨਿਆਇਕ ਪ੍ਰਣਾਲੀ ਵਿਚ ਪਾਏ ਯੋਗਦਾਨ, ਉਨ•ਾਂ ਵੱਲੋਂ ਨਿਰਪੱਖਤਾ, ਨਿਰਡਰਤਾ ਨਾਲ ਬਤੌਰ ਜੱਜ ਸੁਣਾਏ ਫ਼ੈਸਲਿਆਂ ਅਤੇ ਖਾਸ ਤੌਰ 'ਤੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸਮਾਜਿਕ ਕੰਮਾਂ ਵਿਚ ਪਾਏ ਯੋਗਦਾਨ ਨੂੰ ਵੇਖਦਿਆਂ 'ਲਾਈਫ਼ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਆ ਗਿਆ। ਇਹ ਸਨਮਾਨ ਉਨ•ਾਂ ਨੂੰ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਸੀਨੀਅਰ ਐਗ਼ਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਡੀ.ਪੀ. ਸਿੰਘ ਅਤੇ ਲਾਅ ਵਿਭਾਗ ਦੇ ਡਾਇਰੈਕਟਰ ਡਾ. ਅਰੁਨ ਕੁਮਾਰ ਵੱਲੋਂ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਟਿਸ ਸਵਤੰਤਰ ਕੁਮਾਰ ਨੂੰ ਉਨ•ਾਂ ਦੀ ਪ੍ਰਾਪਤੀਆਂ ਦੇ ਚਲਦੇ ਦੇਸ਼ ਵਿਦੇਸ਼ ਦੀ ਸੰਸਥਾਵਾਂ ਵੱਲੋਂ 12 ਵੱਖੋ ਵੱਖਰੇ ਐਵਾਰਡਾਂ, ਜਿਵੇਂ ਕਿ ਨੈਸ਼ਨਲ ਲਾਅ ਡੇਅ ਐਵਾਰਡ, ਲਾਈਫ਼ਟਾਈਮ ਅਚੀਵਮੈਂਟ ਐਵਾਰਡ, ਇੰਟਰਨੈਸ਼ਨਲ ਹਿਊਮਨ ਰਾਈਟ ਐਵਾਰਡ, ਭਾਰਤ ਜਯੋਤੀ ਐਵਾਰਡ ਆਦਿ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਚੰਡੀਗਡ• ਯੂਨੀਵਰਸਿਟੀ ਵੱਲੋਂ 16 ਨਵੰਬਰ 2019 ਨੂੰ ਲਾਅ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਸੱਤ ਦੇਸ਼ਾਂ ਦਾ ਮਾਨਯੋਗ ਜੱਜ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਨਗੇ।
ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਹ ਬੜੇ ਖੁਸ਼ਕਿਸਮਤ ਹਨ ਜਿਨ•ਾਂ ਨੂੰ ਜਸਟਿਸ ਸਵਤੰਤਰ ਕੁਮਾਰ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ।ਉਨ•ਾਂ ਜਸਟਿਸ ਸਵਤੰਤਰ ਕੁਮਾਰ ਵੱਲੋਂ ਨਿਆਇਕ ਖੇਤਰ ਅਤੇ ਵਾਤਾਵਰਣ ਸੰਭਾਲ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ•ਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਸਮਾਜ ਵਿਚ ਅਹਿਮ ਸਥਾਨ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਆ ਤੇ ਸਮਾਜਕ ਕੰਮਾਂ ਵਿਚ ਅੱਗੇ ਆਉਣ ਲਈ ਪ੍ਰੇਰਨਾ ਦਾ ਸਰੋਤ ਹਨ।ਇਸ ਮੌਕੇ ਉਨ•ਾਂ ਵਿਦਿਆਰਥੀਆਂ ਨੂੰ ਚੰਗੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਮਾਜਕ ਕੰਮਾਂ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਵੀ ਅੱਗੇ ਆਉਣ ਦੀ ਅਪੀਲ ਕੀਤੀ।