ਮੁੰਬਈ, 10 ਅਕਤੂਬਰ 2019 - ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਸਲਮਾਨ ਖਾਨ ਦੇ ਗੋਰਈ ਬੰਗਲੇ ਦੇ ਕੇਅਰਟੇਕਰ ਨੂੰ 1990 ਦੇ ਲੁੱਟ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
ਜਾਣਕਾਰੀ ਮੁਤਾਬਕ ਸ਼ਕਤੀ ਸ਼ਿੱਦੇਸ਼ਵਰ ਰਾਣਾ ਖਿਲਾਫ 29 ਸਾਲ ਪਹਿਲਾਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ, ਜਦੋਂ ਉਹ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਆਪਣੇ ਮੁਕੱਦਮੇ ਲਈ ਪੇਸ਼ ਨਹੀਂ ਹੋਇਆ ਸੀ। 62 ਸਾਲਾ ਕੇਅਰਟੇਕਰ ਸਲਮਾਨ ਲਈ ਪਿਛਲੇ 15 ਸਾਲਾਂ ਤੋਂ ਕੰਮ ਕਰ ਰਿਹਾ ਸੀ।