ਮਜੀਠੀਆ ਰਾਤ 2 ਵਜੇ ਜਖ਼ਮੀਆਂ ਨੂੰ ਲੈ ਕੇ ਪੁੱਜੇ ਡੀ.ਐਮ.ਸੀ
ਜਗਦੀਸ਼ ਥਿੰਦ
ਜਲਾਲਾਬਾਦ / ਲੁਧਿਆਣਾ 10 ਅਕਤੂਬਰ - ਬੀਤੀ ਰਾਤ ਜਲਾਲਾਬਾਦ ਤੋਂ ਮੁਕਤਸਰ ਜਾ ਰਹੇ ਬਿਕਰਮ ਸਿੰਘ ਮਜੀਠੀਆ ਦੇ ਕਾਫਿਲੇ ਦੀ ਪਾਇਲਟ ਇਨੋਵਾ ਦਾ ਟਰੱਕ ਨਾਲ ਹੋਇਆ ਦੁਰਘਟਨਾਗ੍ਰਸਤ ਹੋ ਗਈ । ਇਹ ਹਾਦਸਾ ਮੋਗਾ ਬਾਈਪਾਸ ਨੇੜੇ ਹੋਇਆ ।
ਪਾਇਲਟ ਚ ਸਵਾਰ 5 ਜਵਾਨਾਂ ਚੋਂ ਇੱਕ ਦੀ ਮੌਤ, 4 ਹੋਏ ਜ਼ਖਮੀ, ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ 'ਚ ਤਿੰਨ ਜਖ਼ਮੀ ਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਹੈ । ਮਜੀਠੀਆ ਰਾਤ 2 ਵਜੇ ਜ਼ਖਮੀ ਜਵਾਨਾਂ ਨੂੰ ਲੈ ਕੇ ਪਹੁੰਚੇ ਸਨ ਡੀਐੱਮਸੀ...ਤੜਕਸਾਰ ਵਾਪਸ ਪਰਤੇ..ਸੀ ਆਈ ਐੱਸ ਐੱਫ ਦੇ ਦੱਸੇ ਜਾ ਰਹੇ ਨੇ ਜਵਾਨ ਮਰਨ ਵਾਲੇ ਦੀ ਸ਼ਨਾਖ਼ਤ ਗੁੱਡੂ ਕੁਮਾਰ ਵਜੋਂ ਹੋਈ ਹੈ ।