ਨਿਰਵੈਰ ਸਿੰਘ ਸਿੰਧੀ
ਮਮਦੋਟ, 19 ਅਕਤੂਬਰ 2019 :- ਜਿਥੇ ਦੇਸ਼ ਖਾਤਿਰ ਸ਼ਹੀਦ ਹੋਏ ਵੱਖ ਵੱਖ ਫੋਰਸਾਂ ਦੇ ਜਵਾਨਾਂ ਨੂੰ ਓਹਨਾ ਦੇ ਬਲੀਦਾਨ ਦਿਵਸ ਤੇ ਮਹਿਕਮਿਆਂ ਵੱਲੋਂ ਸ਼ਰਧਾਂਜਲੀਆਂ ਦਿਤੀਆਂ ਜਾਂਦੀਆਂ ਹਨ ਓਥੇ ਹੀ ਅੱਜ ਪੰਜਾਬ ਪੁਲਿਸ ਵੱਲੋਂ ਥਾਣਾ ਮਮਦੋਟ ਵਿਖੇ ਥਾਣੇ ਅਧੀਨ ਆਉਂਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ | ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਵਿਸ਼ੇਸ਼ ਤੋਰ ਤੇ ਪਹੁੰਚੇ ਜਸਮੇਲ ਸਿੰਘ ਲਾਡੀ ਗਹਿਰੀ ਜਿਲਾ ਪ੍ਰੀਸ਼ਦ ਮੈਂਬਰ ਬਾਜੀਦਪੁਰ , ਡੀ ਐੱਸ ਪੀ ਸਤਨਾਮ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਥੇ ਵਰਨਣਯੋਗ ਹੈ ਕਿ ਥਾਣਾ ਮਮਦੋਟ ਦੀ ਪੁਲਿਸ ਸ਼ਹੀਦੀ ਸਮਾਗਮ ਨੂੰ ਲੈਕੇ ਇੱਕ ਜੁੱਟ ਨਜਰ ਨਹੀਂ ਆਈ ਕਿਉਂਕਿ ਕੁਝ ਪੁਲਿਸ ਮੁਲਾਜਮਾਂ ਵੱਲੋਂ ਬੀਤੇ ਕੱਲ 18 ਅਕਤੂਬਰ ਨੂੰ ਹੀ ਬੂਟੇ ਲਗਾ ਕੇ ਸ਼ਹੀਦੀ ਦਿਹਾੜਾ ਮਨਾ ਲਿਆ ਗਿਆ ਸੀ ਜਦੋਂਕਿ ਥਾਣਾ ਮੁਖੀ ਮਮਦੋਟ ਦੀ ਅਗਵਾਈ ਵਿਚ ਅੱਜ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਉਕਤ ਅਧਿਕਾਰੀ ਤੇ ਕਰਮਚਾਰੀ ਨਜ਼ਰ ਨਹੀਂ ਆਏ, ਪੁਲਿਸ ਵੱਲੋਂ ਅਜਿਹੇ ਮੋਕੇ ਤੇ ਵੀ ਇਕੱਠੇ ਨਾ ਹੋਣਾਂ ਮਮਦੋਟ ਸਮੇਤ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਤਿੰਨ ਸ਼ਹੀਦਾਂ ਦੇ ਪਰਿਵਾਰਾਂ ਵਿੱਚੋ ਸਿਰਫ ਇੱਕ ਹੀ ਪਰਿਵਾਰ ਦੀ ਮਦਦ ਕਰਨਾ ਕੁਝ ਲੋਕਾਂ ਨੇ ਨਹੀਂ ਸਵੀਕਾਰਿਆ ਲੋਕਾਂ ਚ ਚਰਚਾ ਸੀ ਕਿ ਕੁਝ ਨਾ ਕੁਝ ਦੂਜੇ ਪਰਿਵਾਰਾਂ ਦਾ ਵੀ ਮਾਨ ਕੀਤਾ ਜਾਣਾ ਚਾਹੀਦਾ ਸੀ ਭਾਵੇ ਉਹ ਆਰਥਿਕ ਤੋਰ ਕਮਜ਼ੋਰ ਸਨ ਜਾਂ ਨਹੀਂ ਇਹ ਮਾਇਨਾ ਨਹੀਂ ਰੱਖਦਾ। ਅੱਜ ਹੋਏ ਸਮਾਗਮ ਦੌਰਾਨ ਥਾਣਾ ਮਮਦੋਟ ਅਧੀਨ ਇਲਾਕੇ ਦੇ ਸ਼ਹੀਦ ਚੰਨਾ ਸਿੰਘ, ਕਸ਼ਮੀਰ ਸਿੰਘ, ਸ਼ਹੀਦ ਚੇਤ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਮਲਾਵਾਂ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਐੱਸ ਐਚ ਓ ਜਸਵੰਤ ਸਿੰਘ ਲਾਡੋ, ਬਲਦੇਵ ਰਾਜ ਸ਼ਰਮਾ, ਲਖਬੀਰ ਸਿੰਘ ਕਰਮਚਾਰੀ ਐਸ ਐਸ ਪੀ ਦਫਤਰ ਫਿਰੋਜ਼ਪੁਰ ਨੇ ਵੀ ਸ਼ਹੀਦਾਂ ਦੀ ਸ਼ਹਾਦਤ ਨੂੰ ਅਕੀਦਤ ਭੇਟ ਕੀਤੀ। ਮੁੱਖ ਮਹਿਮਾਨ ਜਿਲ੍ਹਾ ਪ੍ਰੀਸ਼ਦ ਮੈਂਬਰ ਲਾਡੀ ਗਹਿਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਚਾਹੇ ਉਹ ਕਿਸੇ ਵੀ ਸੁਰੱਖਿਆ ਫੋਰਸ ਨਾਲ ਸਬੰਧਿਤ ਹੋਵੇ ਦੇਸ਼ ਦੀ ਰੱਖਿਆ ਕਰਦਿਆਂ ਕੁਰਬਾਨੀ ਦਿੰਦਾ ਹੈ ਤਾਂ ਉਸ ਦੇ ਪਰਿਵਾਰ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੀ ਜਿੰਮੇਵਾਰੀ ਸਾਡੇ ਸਮਾਜ ਦੀ ਹੁੰਦੀ ਹੈ। ਇਸ ਮੌਕੇ ਸ਼ਹੀਦ ਚੰਨਾ ਸਿੰਘ ਦੇ ਪਰਿਵਾਰ ਦੀ ਮਦਦ ਕਰਦਿਆਂ ਉਨ੍ਹਾਂ ਨੂੰ ਲਾਡੀ ਗਹਿਰੀ ਨੇ 11 ਹਜਾਰ ਰੁਪਏ ਤੇ ਥਾਣਾ ਮੁਖੀ ਨੇ 5 ਹਜਾਰ ਰੁਪਏ ਦੀ ਰਾਸ਼ੀ ਦਿੱਤੀ । ਇਸ ਮੌਕੇ ਡੀ ਐਸ ਪੀ ਸਤਨਾਮ ਸਿੰਘ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਦਿਵਾਉਂਦਿਆ ਦੱਸਿਆ ਕਿ ਉਸ ਸਮੇਂ ਕਿਸ ਤਰ੍ਹਾਂ ਪੁਲਿਸ ਤੇ ਹੋਮ ਗਾਰਡ ਦੇ ਜਵਾਨਾਂ ਨੇ ਲੋਕਾਂ ਦੀ ਸੁਰੱਖਿਆ ਕੀਤੀ ਤੇ ਦੇਸ਼ ਲਈ ਆਪਾ ਤੱਕ ਕੁਰਬਾਨ ਕਰ ਦਿੱਤਾ। ਇਸ ਮੌਕੇ ਹਰਪਾਲ ਸਿੰਘ ਸੋਢੀ,ਰਾਜ ਕੁਮਾਰ ਨਾਰੰਗ ਸਾਬਕਾ ਪ੍ਰਧਾਨ,ਕੇਵਲ ਕ੍ਰਿਸ਼ਨ ਨਾਰੰਗ , ਧਰਮਪਾਲ ਸਿੰਘ ਰੀਡਰ, ਏ ਐਸ ਆਈ ਹਰਜੀਤ ਸਿੰਘ, ਪਰਮਿੰਦਰ ਕੌਰ ਏ ਐਸ ਆਈ, ਸੂਬਾ ਸਿੰਘ ਮੱਤੜ, ਗੁਰਬਚਨ ਸਿੰਘ ਕਾਲਾ ਟਿੱਬਾ, ਵਿਸ਼ਵਕਰਮਾ ਸਭਾ ਮਮਦੋਟ ਦੇ ਪ੍ਰਧਾਨ ਰੌਲਾ ਸਿੰਘ , ਐੱਮ ਸੀ ਕੇਵਲ ਕ੍ਰਿਸ਼ਨ (ਵਿੱਪਣ) ,ਪੰਮਾ ਐੱਮ ਸੀ ,ਪ੍ਰਦੀਪ ਸਿੰਘ ਐੱਮ ਸੀ ,ਨਿਰਮਲ ਸਿੰਘ ਵਿਰਕ ਐੱਮ ਸੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।