ਗੁਰਨਾਮ ਸਿੱਧੂ
- ਸਾਰੇ ਜ਼ਿਲ੍ਹੇ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ,ਪਿੰਡਾਂ ਦੇ ਪਤਵੰਤੇ ਸੱਜਣਾ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਲਿਆ ਜਾਵੇਗਾ ਪੂਰਾ ਸਹਿਯੋਗ-ਸ.ਸੁਖਵਿੰਦਰ ਸਿੰਘ
ਫਿਰੋਜ਼ਪੁਰ 8 ਨਵੰਬਰ 2019 : ਮਾਨਯੋਗ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਥੇ ਸੂਬਾ ਭਰ ਦੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ,ਇਸੇ ਲੜ੍ਹੀ ਤਹਿਤ ਪੰਜਾਬ ਦੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਦੇ ਮਿਹਨਤੀ ਅਧਿਆਪਕਾਂ,ਪਿੰਡਾਂ ਦੇ ਪਤਵੰਤੇ ਸੱਜਣਾ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਜ਼ਿਲ੍ਹੇ ਦੇ 335 ਸਕੂਲਾਂ ਨੂੰ ਸੈਲਫ ਸਮਾਰਟ ਸਕੂਲ ਬਣਾਏ ਜਾ ਚੁੱਕੇ ਹਨ।ਇਹ ਸਕੂਲ ਅਧੁਨਿਕ ਸਹੂਲਤਾਂ ਨਾਲ ਜਿਵੇਂ ਅੰਗਰੇਜੀਮਾਧਿਅਮ,ਪ੍ਰੋਜੈਕਟਰ,ਐੱਲ.ਈ. ਡੀਜ਼,ਟੈਲੀਵਿਜ਼ਨ,ਲੈੱਪਟਾਪ ਆਦਿ ਨਾਲ ਭਰਪੂਰ ਹਨ।ਇਹਨਾਂ ਸਕੂਲਾਂ ਵਿੱਚ ਬੱਚਿਆਂ ਦੀ ਗੁਣਾਤਮਿਕ ਸਿੱਖਿਆ ਦੇਣ ਲਈ ਈ-ਕੰਟੈਂਟ ਰਾਹੀਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਹੋਏ ਉੱਪ ਜ਼ਿਲ੍ਹਾ ਅਫਸਰ (ਐ.ਸਿੱ) ਸ.ਸੁਖਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਜ਼ਿਲ੍ਹੇ ਦੇ 608 ਸਕੂਲਾਂ ਵਿੱਚੋਂ 335 ਸਕੂਲ ਸਮਾਰਟ ਬਣਾਏ ਗਏ ਹਨ ਅਤੇ ਬਹੁਤ ਜਲਦ ਸਮੁੱਚੇ ਜ਼ਿਲ੍ਹੇ ਦੇ ਸਾਰੇ ਸਕੂਲ ਸਮਾਰਟ ਸਕੂਲ ਬਣ ਜਾਣਗੇ।ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ.ਸੁਖਵਿੰਦਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਦਾ ਬਲਾਕ ਘੱਲ ਖੁਰਦ-2 ਬੀ.ਪੀ.ਈ.ਓ ਸਾਹਿਬ,ਸੀ.ਐੱਚ.ਟੀ ਅਤੇ ਅਧਿਆਪਕਾਂ ਦੀ ਮਿਹਨਤ ਨਾਲ ਪੂਰਾ ਸੈਲਫ ਸਮਾਰਟ ਬਣਾਇਆ ਗਿਆ ਹੈ,ਉਹਨਾਂ ਿਕਹਾ ਕਿ ਇਥੇ ਇਹ ਵੀ ਦੱਸਣਯੋਗ ਹੈ ਕਿ ਬਲਾਕ ਘੱਲ ਖੁਰਦ-2 ਦਾ ਦਫਤਰ ਵੀ ਸਮਾਰਟ ਬਣਾਇਆ ਜਾ ਚੁੱਕਾ ਹੈ, ਇਸ ਕਾਰਜ ਲਈ ਸਾਰਾ ਬਲਾਕ ਵਧਾਈ ਦਾ ਪਾਤਰ ਹੈ।ਉਹਨਾਂ ਕਿਹਾ ਕਿ ਸਮਾਰਟ ਸਕੂਲ ਬਣਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ,ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਸੋਚ ਰੱਖਣ ਵਾਲੇ ਸੱਜਣਾਂ ਦਾ ਪੂਰਾ ਸਹਿਯੋਗ ਲਿਆ ਜਾਵੇਗਾ।