← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 08 ਨਵੰਬਰ 2019 - ਤਲਵੰਡੀ ਰੋਡ ਤੇ ਪਿੰਡ ਕੋਟਸ਼ਮੀਰ ਲਾਗੇ ਇੱਕ ਧਾਗਾ ਫੈਕਟਰੀ ਦੀ ਗੱਡੀ ਟਾਇਰ ਫਟਣ ਕਾਰਨ ਪਲਟ ਗਈ। ਜਿਸ ਵਿੱਚ ਧਾਗਾ ਫੈਕਟਰੀ ਦੀਆਂ 12-13 ਔਰਤਾਂ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ ਅਤੇ 6 ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗੱਡੀ 'ਚ ਸਵਾਰ ਜ਼ਖਮੀ ਸਿਮਰਜੀਤ ਕੌਰ ਨੇ ਦੱਸਿਆ ਕਿ ਉਹ ਜੀਵਨ ਸਿੰਘ ਵਾਲਾ ਧਾਗਾ ਫੈਕਟਰੀ ਤੋਂ ਕੰਮ ਕਰਕੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੀਆਂ ਸਨ। ਜਿਸ ਵਿੱਚ ਵੱਖੋ-ਵੱਖ ਪਿੰਡਾਂ ਦੀਆਂ ਲੜਕੀਆਂ ਸਵਾਰ ਸਨ। ਮ੍ਰਿਤਕ ਔਰਤਾਂ ਤੇ ਜ਼ਖਮੀ ਔਰਤਾਂ ਦਾ ਪਤਾ ਨਹੀ ਲੱਗ ਸਕਿਆ। ਜਦੋਂ ਕਿ ਕੋਟਸ਼ਮੀਰ ਹਾਈਟੈਕ ਪੁਲਿਸ ਮੁਲਾਜਮ ਇਸ ਘਟਨਾ ਦੀ ਜਾਂਚ ਕਰ ਰਹੇ ਹਨ।
Total Responses : 254