ਗੁਰਨਾਮ ਸਿੱਧੂ
ਫਿਰੋਜ਼ਪੁਰ, 8 ਨਵੰਬਰ 2019 : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਸਿੱਖਿਆ ਦੇ ਖੇਤਰ ਵਿਚ ਤਾਂ ਸਦਾ ਮੋਹਰੀ ਹੀ ਰਿਹਾ ਹੈ। ਇਸ ਦੇ ਨਾਲ ਨਾਲ ਕਾਲਜ ਹੋਰ ਸਮਾਜਿਕ ਤੇ ਸੱਭਿਆਚਾਰਕ ਗਤੀਵਧੀਆਂ ਵਿਚ ਵੀ ਹਮੇਸ਼ਾ ਸ਼ਾਮਲ ਰਹਿੰਦਾ ਹੈ। ਜਿਸ ਦਾ ਸਿਹਰਾ ਕਾਲਜ ਸੈਕਟਰੀ ਡਾ. ਮਧੂ ਪਰਾਸ਼ਰ ਦੇ ਯੋਗ ਦਿਸ਼ਾ ਨਿਰਦੇਸ਼ਨ ਤੇ ਦੂਰ ਦ੍ਰਿਸ਼ਟੀ ਨੂੰ ਜਾਂਦਾ ਹੈ। ਇਸੇ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਕਾਲਜ ਵਿਚ ਸਥਿਤ ਨੇਕੀ ਦੀ ਦੀਵਾਰ 'ਤੇ ਪੂਜਨੀਕ ਭਗਵਾਨ ਦੇਵ ਆਤਮਾ ਸੰਸਥਾਪਕ ਦੇਵ ਸਮਾਜ ਦੇ 169ਵੇਂ ਜਨਮ ਦਿਵਸ ਦੇ ਮੌਕੇ 'ਤੇ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਇਕ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਸੈਕਟਰੀ ਡਾ. ਮਧੂ ਪਰਾਸ਼ਰ ਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਨਵਦੀਪ ਕੌਰ ਨੇ ਦੱÎਸਿਆ ਕਿ ਕਾਲਜ ਸ਼ੁਰੂ ਤੋਂ ਹੀ ਭਗਵਾਨ ਦੇਵ ਆਤਮਾ ਦੇ ਦੱਸੇ ਰਸਤੇ 'ਤੇ ਚੱਲ ਰਿਹਾ ਹੈ। ਜਿਸ ਵਿਚ ਸਭ ਤੋਂ ਪਹਿਲਾ '' ਸਮਾਜ ਤੇ ਆਪਸੀ ਭਾਈਚਾਰੇ ਅਤੇ ਸਭ ਦਾ ਕਲਿਆਣ'' ਵਿਸ਼ੇ 'ਤੇ ਜੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਲਜ ਨੇ ਨੇਕੀ ਦੀ ਦੀਵਾਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰਜਕ੍ਰਮ ਦਾ ਆਯੋਜਨ ਕੀਤਾ ਤਾਂ ਕਿ ਸਮਾਜ ਦਾ ਕੁਝ ਭਲਾ ਕੀਤਾ ਜਾ ਸਕੇ। ਇਹ ਕਾਰਜਕ੍ਰਮ ਸਮਾਜ ਦੇ ਦੱਬੇ ਕੁਚਲੇ ਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਚਲਾਇਆ ਗਿਆ। ਇਸ ਪ੍ਰੋਗਰਾਮ ਵਿਚ ਬਲਵਿੰਦਰ ਕੌਰ ਚੀਮਾ, ਸੈਕਟਰੀ ਦੇਵ ਸਮਾਜ ਕਾਲਜ ਫਾਰ ਐਜੂਕੇਸ਼ਨ ਫਿਰੋਜ਼ਪੁਰ ਨੇ ਬਤੌਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ। ਡਾ. ਸੰਗੀਤਾ ਅਰੋੜਾ, ਹੈੱਡ, ਡਿਪਾਰਟਮੈਂਟ ਆਫਿ ਇਕਨੋਮਿਕਸ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਇਹ ਕੱਦਸਆ ਕਿ ਨੇਕੀ ਦੀ ਦੀਵਾਰ 'ਤੇ ਉਹੀ ਵਿਅਕਤੀ ਆਉਂਦਾ ਹੈ ਜਿਸ ਨੂੰ ਕਿਸੇ ਨਾ ਕਿਸੇ ਵਸਤੂ ਦੀ ਜ਼ਰੂਰਤ ਹੁੰਦੀ ਹੈ। ਇਹ ਕਾਰਜਕ੍ਰਮ ਵਿਚ ਗਰੀਬ ਤੇ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਤੇ ਘਰੇਲੂ ਜ਼ਰੂਰਤਾਂ ਦੇ ਅਨੁਸਾਰ ਸਮਾਨ ਦਿੱਤਾ ਗਿਆ। ਇਸ ਮੌਕੇ 'ਤੇ ਮੁੱਖ ਰੂਪ ਵਿਚ ਕਾਲਜ ਪ੍ਰਾਧਿਆਪਕਾ ਸ਼੍ਰੀਮਤੀ ਪਲਵਿੰਦਰ ਕੌਰ, ਡਾ. ਨਵਰਸ਼, ਮਿਸ. ਸਿਲਕੀ, ਸ਼੍ਰੀਮਤੀ ਪ੍ਰਿਯਾ, ਮਿਸ. ਮਮਤਾ ਤੇ ਕਾਲਜ ਦੇ ਪੀਆਰਓ ਬੰਸੀ ਲਾਲ ਮੁੱਖ ਰੂਪ ਵਿਚ ਹਾਜ਼ਰ ਰਹੇ। ਇਸ ਮੌਕੇ ਤੇ ਕਾਲਜ ਦੇ ਡੀਨ ਡਿਵੈਲਪਮੈਂਟ ਇੰਜ਼. ਪ੍ਰਤੀਕ ਪਰਾਸ਼ਰ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਕਿਹਾ ਕਿ ਕਾਲਜ ਸਮਾਜ ਕਲਿਆਣ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਭਵਿੱਖ ਵਿਚ ਵੀ ਅਜਿਹੇ ਕਾਰਜਾਂ ਦਾ ਆਯੋਜਨ ਕਰਦਾ ਰਹੇਗਾ।