ਭਜਨਗੜ੍ਹ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਦੌਰਾਨ ਰਮਿੰਦਰ ਆਵਲਾ , ਰਣਇੰਦਰ ਸਿੰਘ ਅਤੇ ਸਾਥੀ ।
ਜਗਦੀਸ਼ ਥਿੰਦ
ਗੁਰੂਹਰਸਹਾਏ /ਫਿਰੋਜ਼ਪੁਰ 9 ਨਵੰਬਰ ; ਉੱਤਰੀ ਭਾਰਤ ਦਾ ਪ੍ਰਮੁੱਖ ਧਾਰਮਿਕ ਸਥਾਨ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਯੁਵਰਾਜ ਰਣਇੰਦਰ ਸਿੰਘ ਅਤੇ ਵਿਧਾਨ ਸਭਾ ਜਲਾਲਾਬਾਦ ਹਲਕੇ ਤੋਂ ਚੁਣ ਕੇ ਆਏ ਵਿਧਾਇਕ ਰਮਿੰਦਰ ਸਿੰਘ ਆਵਲਾ ਨਤਮਸਤਕ ਹੋਏ ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਵਿੱਚ ਰਮਿੰਦਰ ਆਵਲਾ ਨੂੰ ਮਿਲੀ ਜਿੱਤ ਲਈ ਵਾਹਿਗੁਰੂ ਪ੍ਰਤੀ ਸ਼ੁਕਰਾਨਾ ਪ੍ਰਗਟ ਕੀਤਾ ਗਿਆ ।
ਇਸ ਮੌਕੇ ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਮਨਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਵਿਸ਼ੇਸ਼ ਦਿਹਾੜੇ ਲਈ ਪੰਜਾਬ ਸਰਕਾਰ ਦੀ ਤਰਫ਼ੋਂ ਸੇਵਾ ਵਿੱਚ ਆਪਣਾ ਯੋਗਦਾਨ ਪਾ ਕੇ ਸਲਾਹੁਣਯੋਗ ਕੰਮ ਕੀਤਾ ਜਾ ਰਿਹਾ ਹੈ ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਹਰਿਆਣਾ ਦੇ ਮੰਤਰੀ , ਵਿਧਾਇਕ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਬੁਲਾਉਣਾ ਵੀ ਇੱਕ ਵੱਡਾ ਕਦਮ ਸੀ ।
ਇਸ ਸਮੇਂ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹ ਚੋਣ ਜਿੱਤਣ ਬਾਅਦ ਉਸ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਏ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਹੋਇਆ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਸ ਸੇਵਾ ਚਲਾ ਕੇ ਯਾਤਰੂਆਂ ਨੂੰ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਏ ਜਾ ਰਹੇ ਹਨ ।
ਇਸ ਸਮੇਂ ਭਜਨਗੜ੍ਹ ਦੀ ਤਰਫੋਂ ਹੈੱਡ ਗ੍ਰੰਥੀ ਭਾਈ ਗੁਰਬਚਨ ਸਿੰਘ ਨੇ ਯੁਵਰਾਜ ਰਣਇੰਦਰ ਸਿੰਘ ,
ਐੱਮ ਐੱਲ ਏ ਰਮਿੰਦਰ ਆਵਲਾ , ਨਸੀਬ ਸਿੰਘ ਸੰਧੂ ਨਿੱਜੀ ਸਕੱਤਰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਿਰੋਪਾਓ ਭੇਟ ਕੀਤੇ ।
ਇਸ ਮੌਕੇ ਬਲਦੇਵ ਰਾਜ ਸਰਪੰਚ ,ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ , ਸ੍ਰ. ਬੂਟਾ ਸਿੰਘ ਪੰਧੂ , ਸਾਵਣ ਮੱਲ ਥਿੰਦ ,ਵਿਨੋਦ ਕੁਮਾਰ ਸਾਬਕਾ ਸਰਪੰਚ ਜੀਵਾਂ ਅਰਾਂਈ , ਸੁਭਾਸ਼ ਕੰਬੋਜ ਪਿੰਡੀ , ਜਿੰਦਰ ਪੰਧੂ ,ਹੰਸ ਰਾਜ ਬੱਟੀ , ਜਰਨੈਲ ਸਿੰਘ ਦੀਪੂ ਮਹਿਰੋਕ , ਸੋਮ ਪ੍ਰਕਾਸ , ਦੀਪਕ ਆਵਲਾ ,ਅਮਰ ਕੰਬੋਜ਼ ਪ੍ਰਸ਼ੋਤਮ ਥਿੰਦ , ਲਾਲ ਚੰਦ ਸਾਬਕਾ ਸਰਪੰਚ ,ਸੋਹਨ ਸਿੰਘ ਲਹਿਰੀ , ਮਾਣਕ ਚੰਦ , ਰਮਨ ਬਹਿਲ ,ਸੋਹਣ ਲਾਲ ਬੱਟੀ , ਦਰਪਣ ਪਿੰਡੀ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।