ਵਾਈਸ ਚਾਂਸਲਰ ਭੂਰਾ ਸਿੰਘ ਘੁੰਮਣ ,ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼ । ਤਸਵੀਰ : ਜਗਦੀਸ਼ ਥਿੰਦ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 15 ਨਵੰਬਰ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਮੌਕੇ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਗੁਰੂਦੁਆਰਾ ਗੁਰਸਾਗਰ ਸਾਹਿਬ ਵਿੱਚ ਕਰਾਏ ਗਏ ਸੈਮੀਨਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨੂੰ ਵਿਸਵ ਮਾਨਵਤਾ ਦਿਵਸ ਵਜੋਂ ਹਰ ਸਾਲ ਮਨਾਉਣ ਲਈ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸੰਯੁਕਤ ਰਾਸ਼ਟਰ, ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ ।
ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ, ਵਾਈਸ ਚੇਅਰਮੈਨ ਭਾਈ ਤੇਜਸਵਰ ਸਿੰਘ ਗੋਬਿੰਦ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ੍ਰ ਜਗਰੂਪ ਸਿੰਘ ਚੀਮਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰ ਜਸਬੀਰ ਸਿੰਘ ਬੇਦੀ ਸਕੱਤਰ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਰਜਿ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪੂਰਵ ਉੱਤੇ ਸੈਮੀਨਾਰ ਵਿੱਚ ਪ੍ਰਸਿੱਧ ਬੁਲਾਰਿਆਂ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਸੰਗਤ ਨੂੰ ਜਾਣੂ ਕਰਾਇਆ । ਇਸ ਮੌਕੇ ਮੁੱਖ ਮਹਿਮਾਨ ਵੱਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸ੍ਰ ਭੂਰਾ ਸਿੰਘ ਘੁੰਮਣ ਨੇ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਗੁਰੂ ਹਨ ।
ਉਹਨਾਂ ਦੇ ਮੁਖਾਰਬਿੰਦ ਤੋਂ ਉੱਚਰੀ ਇਲਾਹੀ ਗੁਰਬਾਣੀ ਮਾਨਵਤਾ ਨੂੰ ਸਚਾਈ ਦਾ ਮਾਰਗ ਦਰਸ਼ਨ ਕਰਦੀ ਹੈ । ਵਾਈਸ ਚਾਂਸਲਰ ਘੁੰਮਣ ਨੇ ਇਸ ਗੱਲ ਦਾ ਗਿੱਲਾ ਕੀਤਾ ਕਿ ਅਸੀਂ ਗੁਰੂ ਸਾਹਿਬ ਦੇ ਪੈਰੋਕਾਰ ਅਖਵਾਉਣ ਵਾਲੇ ਸਿੱਖ ਅਜੇ ਤੱਕ ਉਹਨਾਂ ਦਾ ਸੁਨੇਹਾ ਸਰਲ ਢੰਗ ਨਾਲ ਪੇਸ਼ ਕਰਨ ਵਿੱਚ ਨਾਕਾਮ ਹਾਂ ।
ਸਾਡੇ ਪਾਸ ਗੁਰੂ ਨਾਨਕ ਦੇਵ ਦੇਵ ਜੀ ਦਾ ਮਹਾਨ ਫਲਸਫਾ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਜਰ ਨਾਜਰ ਪਾਤਿਸ਼ਾਹ ਬਿਰਾਜਮਾਨ ਹਨ ।
ਜਿੰਨਾ ਦੀ ਪਵਿੱਤਰ ਰੋਸ਼ਨੀ ਵਿੱਚ ਅਸੀਂ ਬਹੁਤ ਵਧੀਆ ਢੰਗ ਨਾਲ ਆਪਣੀ ਕੌਮ ਦਾ ਭਵਿੱਖ ਸੁਰੱਖਿਅਤ ਬਣਾ ਸਕਦੇ ਹਾਂ ।
ਇਸ ਸੈਮੀਨਾਰ ਵਿੱਚ ਚੜਦੀਕਲਾ ਟਾਇਮ ਟੀ ਵੀ ਦੇ ਚੈਅਰਮੈਨ ਸ੍ਰ ਜਗਜੀਤ ਸਿੰਘ ਦਰਦੀ ਵਿਸ਼ੇਸ਼ ਮਹਿਮਾਨ ਸਨ । ਉਹਨਾਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਵਰਣਨ ਕਰਦਿਆਂ ਦੱਸਿਆ ਕਿ ਉਹ ਜਿਸ ਵੀ ਦੇਸ਼ ਵਿੱਚ ਗਏ ਹਨ ਉਥੇ ਹੀ ਗੁਰੂ ਨਾਨਕ ਦੀ ਸਿੱਖੀ ਵਧਦੀ ਫੁੱਲਦੀ ਦੇਖੀ ਹੈ । ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਸੁਖਨਾ ਝੀਲ ਵਾਲਿਆਂ, ਬੀਬਾ ਚਰਨਕਮਲ ਕੌਰ ਚੇਅਰਮੈਨ ਕਰਤਾਰ ਆਸਰਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਭਾਈ ਤੇਜਸਵਰ ਸਿੰਘ ਗੋਬਿੰਦ ਨੇ ਸੈਮੀਨਾਰ ਵਿੱਚ ਸ਼ਾਮਲ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਬੀ ਐਸ ਘੁੰਮਣ,ਪੰਜਾਬ ਯੂਨੀਵਰਸਿਟੀ ਦੀ ਸਾਬਕਾ ਡੀਨ ਮੈਡਮ ਕਾਗ, ਪ੍ਰੋ. ਸਤੀਸ਼ ਕੁਮਾਰ ਵਰਮਾ, ਸ੍ਰ ਦਰਦੀ, ਸ੍ ਮਨਮੋਹਨ ਸਿੰਘ ਦਾਂਊ ਪ੍ਰਸਿੱਧ ਲੇਖਕ ਤੇ ਉਹਨਾਂ ਦੀ ਧਰਮ ਪਤਨੀ, ਦਲਜੀਤ ਕੌਰ ਦਾਊ, ਇਕਬਾਲ ਸਿੰਘ ਢਿੱਲੋ, ਮੁਹੰਮਦ ਅਬੀਬ , ਅਮਰਜੀਤ ਕੌਰ ਹਿਰਦੇ, ਡਾ ਗੁਰਚਰਨ ਸਿੰਘ, ਡਾਕਟਰ ਭਗਵਾਨ ਸਿੰਘ, ਦਰਸ਼ਨ ਸਿੰਘ ਬੁੱਟਰ; ਅਨੂਪ ਵਿਰਕ,ਸੁਖਵਿੰਦਰ ਅਮ੍ਰਿੰਤ , ਜੋਗਿੰਦਰ ਸਿੰਘ, ਡਾ ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਸਾਬਕਾ ਐਸ ਜੀ ਪੀ ਸੀ ਮੈਂਬਰ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਚੰਡੀਗੜ੍ਹ, ਗਾਇਕਾ ਸੁੱਖੀ ਬਰਾੜ,ਪ੍ਰੋਫੈਸਰ ਕਮਲਜੀਤ ਕੋਰ ਗੋਰਮਿੰਟ ਕਾਲਜ ਹੁਸ਼ਿਆਰਪੁਰ, ਪੰਜਾਬੀ ਐਕਟਰਸ ਸਿਮਰਨ ਸਹਿਜ ਪਾਲ,ਸਤੀਸ਼ ਕੁਮਾਰ ਵਰਮਾ ,ਭਾਈ ਜਗਰੂਪ ਸਿੰਘ ਚੀਮਾ, ਭਾਈ ਸਰਬਜੀਤ ਸਿੰਘ ਸੋਹਲ, ਰਵੀਸੇਰ ਸਿੰਘ ਅਫਰੀਕਾ, ਸਾਹਿਬ ਕੌਰ ਅਨੰਤ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਚਰਨਜੀਤ ਸਿੰਘ ਇੰਦੋਰ, ਚਰਨਜੀਤ ਸਿੰਘ ਸਮਰਾਲਾ, ਈਸ਼ਰ ਸਿੰਘ, ਪੀ ਟੀ ਸੀ ਦੇ ਡਿਪਟੀ ਐਡੀਟਰ ਸ੍ਰ ਹਰਪ੍ਰੀਤ ਸਿੰਘ ਸਾਹਨੀ ਤਰਫੋ ਬੀਬਾ ਰਾਜਪ੍ਰੀਤ ਕੌਰ ਜਰਨਲਿਸਟ ਹਰਦੀਪ ਕੌਰ ਵਿਰਕ ਸ੍ ਦਰਸ਼ਨ ਸਿੰਘ ਖੋਖਰ , ਸ੍ ਹਰਮਿੰਦਰ ਸਿੰਘ ਨਾਗਪਾਲ ਸਮੇਤ ਹੋਰ ਵੀ ਪ੍ਰਸਿੱਧ ਲੇਖਕ ਅਤੇ ਕਵੀਆ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਸੈਮੀਨਾਰ ਵਿੱਚ ਪੁੱਜੇ ਕਈ ਹੋਰ ਬੁਲਾਰਿਆ ਨੇ ਸੈਮੀਨਾਰ ਵਿੱਚ ਆਪਣੇ ਵਿਚਾਰ ਰੱਖੇ । ਚੈਅਰਮੈਨ ਬਾਬਾ ਪ੍ਰਿਤਪਾਲ ਸਿੰਘ ਤੇ ਮਾਤਾ ਚਰਨ ਕਮਲ ਕੋਰ ਵੱਲੋ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਤੇ ਸੰਗਤਾ ਦਾ ਧੰਨਵਾਦ ਕੀਤਾ । ਇਹ ਸੈਮੀਨਾਰ ਪੰਜ ਘੰਟੇ ਤੋ ਜਿਆਦਾ ਸਮਾਂ ਚੱਲਿਆ।
ਇਸ ਮੌਕੇ ਪੰਜਾਬੀ ਮਾ ਬੋਲੀ ਨਾਲ ਦਿਲੀ ਸਾਝ ਰੱਖਣ ਵਾਲੇ ਪ੍ਰੋਫੈਸਰ ਪੰਡਿਤ ਰਾਉ ਧਨਸੇਵਰ ਦਾ ਵਿਸੇਸ਼ ਸਨਮਾਨ ਕੀਤਾ ਗਿਆ