ਗੁਰਨਾਮ ਸਿੱਧੂ
- ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਪਾਲ ਸਿੰਘ ਵੱਲੋਂ ਕੀਤੀ ਗਈ ਟਰੱਸਟ ਦੇ ਕੰਮਾਂ ਦੀ ਸ਼ਲਾਘਾ
ਫ਼ਿਰੋਜ਼ਪੁਰ, 15 ਨਵੰਬਰ 2019 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਜ਼ਿਲ੍ਹਾ ਅਦਾਲਤੀ ਕੰਪਲੈਕਸ ਫਿਰੋਜ਼ਪੁਰ ਲਈ 3 ਆਰ ਓ ਸਿਸਟਮ ਪ੍ਰਦਾਨ ਕੀਤੇ । ਇਸ ਸਥਾਨ 'ਤੇ ਟਰੱਸਟ ਵੱਲੋਂ 2 ਆਰ ਓ ਪ੍ਰਾਜੈਕਟ ਪਹਿਲਾਂ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ ਐਸ ਪੀ ਸਿੰਘ ਓਬਰਾਏ ਦੇ ਬਹੁਤ ਧੰਨਵਾਦੀ ਹਨ ਜੋ ਕਿ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਇਸ ਸੰਸਥਾ ਵੱਲੋਂ ਜ਼ਰੂਰਤਮੰਦਾਂ ਨੂੰ ਪੈਨਸ਼ਨ ਦੇਣ ਤੋਂ ਇਲਾਵਾ ਜਾਇਜ਼ ਰੇਟਾਂ ਤੇ ਲੈਬਾਰਟਰੀਆਂ ਉਪਲੱਬਧ ਕਰਵਾ ਕੇ , ਗੁਰਦਿਆਂ ਤੋਂ ਪੀੜਤ ਮਰੀਜ਼ਾਂ ਲਈ ਡਾਇਲਸਿਜ ਮਸ਼ੀਨਾਂ ਲਗਾਉਣ ਤੋਂ ਇਲਾਵਾ ਮੰਦਬੁੱਧੀ ਅਤੇ ਅੰਗਹੀਣ ਬੱਚਿਆਂ ਲਈ ਬਹੁਤ ਕੁਝ ਕੀਤਾ ਜਾ ਰਿਹਾ ਹ ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਦੱਸਿਆ ਕਿ ਪੰਜਾਬ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਲਈ ਸੰਸਥਾ ਵੱਲੋਂ ਫੀਡ , ਗਰੀਬਾਂ ਲਈ ਕੱਪੜੇ ਅਤੇ ਬੇਹੱਦ ਕਮਜ਼ੋਰ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਹਜ਼ਾਰਾਂ ਚੱਪਲਾਂ ਸੰਸਥਾ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਮੌਕੇ ਬਲਜਿੰਦਰ ਸਿੰਘ ਰੂਪ ਰਾਏ ਚੇਅਰਮੈਨ , ਜਰਨਲਿਸਟ ਜਗਦੀਸ਼ ਥਿੰਦ ਪ੍ਰਧਾਨ ਗੁਰੂ ਹਰਸਹਾਏ ਨੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੋ 550 - 550 ਸ਼ਰਧਾਲੂਆਂ ਦੇ ਜੱਥੇ ਟਰੱਸਟ ਵੱਲੋਂ ਭੇਜੇ ਜਾ ਰਹੇ ਹਨ।
ਇਨ੍ਹਾਂ ਸ਼ਰਧਾਲੂਆਂ ਦਾ ਕੁੱਲ ਖ਼ਰਚਾ ਡਾ ਐੱਸ ਪੀ ਸਿੰਘ ਉਬਰਾਏ ਕਰਨਗੇ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਅੱਖਾਂ ਦੇ ਫ੍ਰੀ ਕੈਂਪ ਲਗਾਏ ਜਾਂਦੇ ਹਨ ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਲੈ ਕੇ ਲੈਂਜ ਪਾਉਣ ਤੱਕ ਦਾ ਸਾਰਾ ਇੰਤਜ਼ਾਮ ਟਰੱਸਟ ਵੱਲੋਂ ਕੀਤਾ ਜਾਂਦਾ ਹੈ।
ਇਸ ਮੌਕੇ ਅਮਨਪ੍ਰੀਤ ਸਿੰਘ ਸੀ ਜੇ ਐੱਮ ਕਮ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ , ਸ੍ਰੀ ਸੁਰੇਸ਼ ਗੋਇਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੀ ਮੌਜੂਦ ਸਨ।
ਇਸ ਸਮੇਂ ਬਲਜਿੰਦਰ ਸਿੰਘ ਰੂਪ ਰਾਏ , ਸੰਦੀਪ ਖੁੱਲਰ ਸਕੱਤਰ , ਗੁਰਪ੍ਰੀਤ ਸਿੰਘ ਕੜਿਆਲ, ਐਡਵੋਕੇਟ ਸੁਚਿੰਤ ਥਿੰਦ , ਨਰਿੰਦਰ ਬੇਰੀ , ਗਗਨ ਕਲਸੀ , ਬਲਜਿੰਦਰ ਪਾਲ ਸ਼ਰਮਾ ਫਿਰੋਜ਼ਪੁਰ , ਤੇਜਿੰਦਰ ਕੌਰ , ਦੇਵ ਬਾਲਾ , ਲਲਿਤ ਕੁਮਾਰ , ਪ੍ਰੇਮ ਰਾਜਨ ਜੋਸ਼ੀ , ਪ੍ਰੇਮ ਕੁਮਾਰ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ।