ਗੁਰਨਾਮ ਸਿੱਧੂ
ਫਿਰੋਜ਼ਪੁਰ, 15 ਨਵੰਬਰ 2019 - ਵਿਵੇਕਾਨੰਦ ਵਰਲਡ ਸਕੂਲ ਵਿਚ ਬਾਲ ਦਿਵਸ ਨੂੰ ਸਮਰਪਿਤ ਦੋ ਦਿਨਾਂ ਖੇਡਾਂ ਸਪੋਰਟਸ ਏਥਨ 2019 ਦਾ ਅੱਜ ਸਫਲਤਾ ਪੂਰਵਕ ਸਮਾਪਨ ਵੀਰਵਾਰ ਨੂੰ ਹੋਇਆ। ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਵਿਹੜੇ ਵਿਚ ਦੋ ਦਿਨਾਂ ਖੇਡਾਂ ਦਾ ਆਯੋਜਨ ਕੀਤਾ ਗਿਆ।
ਜਿਸ ਵਿਚ 100 ਮੀਟਰ ਦੌੜ, 400 ਮੀਟਰ ਦੌੜ, ਰਿਲੇਅ ਦੌੜ, ਰਿਵਰ ਕਰਾਸਿੰਗ, ਬੈਲੂਨ ਦੌੜ, ਸਾਈਕਲਿੰਗ, ਲੌਂਗ ਜੰਪ, ਲੇਮਨ ਸਪੂਨ ਦੌੜ, ਸੈਕ ਦੌੜ, ਹਿੱਟ ਸੀ ਟਾਰਗੇਟ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੁਕਾਬਲਿਆਂ ਵਿਚ ਸਕੂਲ ਦੇ ਸ਼ਹੀਦ ਭਗਤ ਸਿੰਘ ਹਾਊਸ ਨੇ ਪਹਿਲਾ, ਚੰਦਰ ਸ਼ੇਖਰ ਆਜ਼ਾਦ ਹਾਊਸ ਨੇ ਦੂਜਾ ਅਤੇ ਰਾਜਗੁਰੂ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਖੇਡ ਆਯੋਜਨ ਵਿਚ ਵਿਸ਼ੇਸ਼ ਆਕਰਸ਼ਣ ਰਿਹਾ ਕਿ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਫਿਰੋਜ਼ਪੁਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਪ੍ਰਸਿਦ ਪਹੁੰਚੇ।
ਇਸ ਮੌਕੇ ਝਲਕੇਸ਼ਵਰ ਭਾਸਕਰ ਚੇਅਰਮੈਨ ਮਾਨਵ ਮੰਦਿਰ ਸਕੂਲ, ਸ਼੍ਰੀਮਤੀ ਡਾਲੀ ਭਾਸਕਰ ਸੈਕਟਰੀ ਵਿਵੇਕਾਨੰਦ ਵਰਲਡ ਸਕੂਲ, ਵਿਪਨ ਸ਼ਰਮਾ, ਪੁਸ਼ਪਿੰਦਰ ਸਿੰਘ, ਬਲਬੀਰ ਸਿੰਘ ਰਿਟਾ. ਪ੍ਰਿੰਸੀਪਲ, ਜਗਜੀਤ ਸਿੰਘ ਪਹੁੰਚੇ। ਇਸ ਆਯੋਜਨ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਵਿਚ ਸ਼੍ਰੀਮਤੀ ਸ਼ਿਰਪਾ, ਦਰਸ਼ਨ, ਸ਼੍ਰੀਮਤੀ ਕੈਲਾਸ਼, ਵਿਸ਼ਾਲ ਸਕੂਲ ਦੀ ਸਮੂਹ ਟੀਮ ਦਾ ਯੋਗਦਾਨ ਰਿਹਾ।