ਗੁਰਨਾਮ ਸਿੱਧੂ
ਫਿਰੋਜ਼ਪੁਰ 15 ਨਵੰਬਰ 2019 : ਸਥਾਨਕ ਸ਼ਹਿਰ ਦੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ 13 ਨਵੰਬਰ ਤੋਂ 17 ਨਵੰਬਰ ਤੱਕ ਰਿਜਨਲ ਲੈਵਲ ਕੱਬੇਬੁਲਬੁਲ ਉਤਸਵ 2019 ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ 13 ਵੱਖ-ਵੱਖ ਸਟੇਟਾਂ ਤੋਂ 250 ਬੱਚਿਆਂ ਨੇ ਭਾਗ ਲਿਆ ਹੈ ਅਤੇ ਇਸ ਕੈਂਪ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਉਦਘਾਟਨੀ ਸਮਾਰੋਹ ਵਿਚ ਰਵਿੰਦਰ ਸਿੰਘ ਏਡੀਸੀ (ਜਨਰਲ) ਨੇ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਇਸ ਸਮੇਂ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਿੰਦਰ ਸਿੰਘ ਖੋਸਾ ਭਰਾ ਪਰਮਿੰਦਰ ਸਿੰਘ ਪਿੰਕੀ ਐੱਮਐੱਲਏ ਫਿਰੋਜ਼ਪੁਰ ਸ਼ਹਿਰੀ, ਜਤਿਨ ਆਵਲਾ ਸਪੁੱਤਰ ਰਮਿੰਦਰ ਆਵਲਾ ਐੱਮਐੱਲਏ ਜਲਾਲਾਬਾਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਭਾਰਤ ਸਕਾਊਟਗਾਈਡ ਟੀਮ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਬੁੱਕੇ ਦੇ ਅਤੇ ਸਕੂਲ ਦੇ ਬੱਚਿਆਂ ਵੱਲੋਂ ਬੈਂਡ ਨਾਲ ਸ਼ਾਨਦਾਰ ਸਵਾਗਤ ਕੀਤਾ। ਇਸ ਕੈਂਪ ਵਿਚ ਵੱਖ ਵੱਖ 2 ਪ੍ਰਾਤਾਂ ਤੋਂ ਆਏ ਬੱਚਿਆਂ ਨੇ ਆਪਣੇ ਆਪਣੇ ਕਲਚਰ ਮੁਤਾਬਕ ਪੇਸ਼ਕਾਰੀ ਕੀਤੀ, ਜਿਸਦਾ ਸਾਰਿਆਂ ਵੱਲੋਂ ਖੂਬ ਆਨੰਦ ਮਾਣਿਆ। ਇਸ ਸਮੇਂ ਆਏ ਹੋਏ ਮਹਿਮਾਨਾਂ ਵੱਲੋਂ ਬੱਚਿਆਂ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ ਗਿਆ ਅਤੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਕਿ ਸਾਨੂੰ ਵੀ ਆਪਣਾ ਬਚਪਨ ਯਾਦ ਆ ਗਿਆ। ਇਸ ਸਮੇਂ ਜਸਮੇਲ ਸਿੰਘ ਲਾਡੀ ਗਹਿਰੀ ਨੇ ਨਕਦ ਰਾਸ਼ੀ ਭੇਂਟ ਕੀਤੀ। ਇਸ ਸਮੇਂ ਸੁਖਵਿੰਦਰ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਕਮ ਜਿਲ੍ਹਾ ਸਕੱਤਰ ਭਾਰਤ ਸਕਾਊਟ ਗਾਈਡ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਕਾਊਟਸੇਗਾਈਡਜ਼ ਅਧੀਨ ਕਰਵਾਏ ਜਾ ਰਹੇ ਬੁਲਬੁਲ ਉਤਸਵ 2019 (ਉੱਤਰੀ ਖੇਤਰ) ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਕੈਂਪ ਵਿਚ ਬੱਚਿਆਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।.ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਬੁਲਬੁਲ ਉਤਸਵ ਫ਼ਿਰੋਜ਼ਪੁਰ ਵਿਚ ਪਹਿਲੀ ਵਾਰ ਨੈਸ਼ਨਲ ਪੱਧਰ ਤੇ ਛੋਟੇ ਬੱਚਿਆਂ ਵਿਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਹੁਕਮਾਂ ਨਾਲ ਸਿਵਲ ਸਰਜਨ ਵੱਲੋਂ ਮੈਡੀਕਲ ਟੀਮ ਤੇ ਐਂਬੂਲੈਂਸ, ਈਓ ਨਗਰ ਕੌਂਸਲ ਵੱਲੋਂ ਪਾਣੀ ਦਾ ਇੱਕ ਟੈਂਕਰ, ਲੀਡ ਬੈਂਕ ਵੱਲੋਂ ਟਰਾਫ਼ੀਆਂ ਤੇ ਮੈਡਲ, ਬਿਜਲੀ ਵਿਭਾਗ ਵੱਲੋਂ ਜਨਰੇਟਰ ਅਤੇ ਪੁਖ਼ਤਾ ਬਿਜਲੀ ਪ੍ਰਬੰਧ ਆਦਿ ਪ੍ਰਬੰਧ ਕੀਤੇ ਗਏ ਹਨ ਅਤੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਸਮੁੱਚੇ ਪ੍ਰਬੰਧਾਂ ਅਤੇ ਤਾਲਮੇਲ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੂਦ, ਉਂਕਾਰ ਸਿੰਘ, ਸ਼੍ਰੀਮਤੀ ਅਗਨੀਜ਼ ਢਿੱਲੋਂ, ਪ੍ਰਿੰਸੀਪਲ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੁਨੀਤਾ ਰੰਗਬੁੱਲਾ, ਡਾਕਟਰ ਮਧੂ ਪਰਾਸ਼ਰ ਦੇਵ ਸਮਾਜ ਕਾਲਜ, ਕੈਂਪ ਇੰਚਾਰਜ਼ ਅਰੁਣ ਪਾਤਰਾ ਡਾਇਰੈਕਟਰ ਈਸਟਨ ਰੀਜ਼ਨ, ਸ਼੍ਰੀਮਤੀ ਸਰਬਜੀਤ ਕੌਰ ਸਟੇਟ ਟਰੇਨਿੰਗ ਕਮਿਸ਼ਨਰ, ਹਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ), ਕੋਮਲ ਅਰੋੜਾ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ), ਦੀਪਕ ਸ਼ਰਮਾ, ਚਰਨਜੀਤ ਸਿੰਘ ਚਹਿਲ, ਨਿਰਮਲ ਸਿੰਘ ਜੈਮਲਵਾਲਾ, ਬਲਜੀਤ ਸਿੰਘ ਮੱਲਾਂਵਾਲਾ, ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਜਸਵੀਰ ਸਿੰਘ ਜ਼ੀਰਾ, ਦਰਸ਼ਨ ਸਿੰਘ, ਸ਼੍ਰੀਮਤੀ ਅਮਰਜੋਤੀ ਮਾਂਗਟ, ਰਛਪਾਲ ਸਿੰਘ ਗੱਗੂ, ਸਤਨਾਮ ਸਿੰਘ ਚਾਂਦੀ, ਵਿਪਨ ਲੋਟਾ, ਰਾਜਦੀਪ ਸੋਢੀ, ਜਸਵਿੰਦਰਪਾਲ ਸਿੰਘ, ਸਾਜਨ ਕੁਮਾਰ, ਦਲਜੀਤ ਸਿੰਘ, ਜਸਵੀਰ ਸਿੰਘ, ਸੁਭਾਸ਼ ਚੰਦਰ ਆਦਿ ਹਾਜ਼ਰ ਸਨ।