ਲੁਧਿਆਣਾ, 15 ਨਵੰਬਰ 2019 - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਆਤਮ ਨਗਰ ਹਲਕੇ ਦੇ ਇੰਚਾਰਜ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਾਰਨ ਭਾਰਤ ਦੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਹੋਣ ਦੇਣਗੇ। ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਤਮ ਨਗਰ ਹਲਕੇ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਕਾਂਗਰਸ ਪਾਰਟੀ ਦੇ ਸੂਬਾ ਪੱਧਰੀ ਧਰਨੇ ਵਿੱਚ ਭਾਗ ਲਿਆ।
ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਨਾਕਾਮੀਆਂ ਕਾਰਨ ਭਾਰਤ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਆਰਥਿਕਤਾ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ, ਲੋਕਾਂ ਨੂੰ ਰੁਜ਼ਗਾਰ ਦੇਣ ਤੋਂ ਸਰਕਾਰ ਅਸਮਰੱਥ ਹੈ, ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ।
ਬੇਰੁਜ਼ਗਾਰੀ ਦੀ ਦਰ 8.1% (ਰਿਕਾਰਡ 45 ਸਾਲ ਉੱਚੀ) ਹੈ, ਬੇਮਿਸਾਲ ਆਰਥਿਕ ਮੰਦੀ, ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ, ਬੈਂਕਿੰਗ ਪ੍ਰਣਾਲੀ ਦਾ ,ਹਿ, ਸਰਬ ਵਿਆਪੀ ਖੇਤੀ ਸੰਕਟ, ਸਰਕਾਰ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦਾ ਘਾਟਾ, ਕਈ ਹੋਰ ਹੋਰ ਮੁੱਦੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਸ ਮੌਕੇ ਡਾ.ਜਸਮਿੰਦਰ ਸਿੰਘ, ਹਿਰਦੇਪਾਲ ਸਿੰਘ ਢੀਂਡਸਾ, ਰਜਿੰਦਰ ਸਿੰਘ ਬਾਜਵਾ, ਜਗਦੀਸ਼ ਮਰਵਾਹਾ, ਇੰਦਰਜੀਤ ਚੋਪੜਾ, ਸ਼ਮਸ਼ੇਰ ਸਿੰਘ ਗਰੇਵਾਲ, ਖਮਦ ਅਲੀ, ਨਰਿੰਦਰ ਸਿੰਘ ਰਾਣਾ, ਮੰਗਲ ਨਾਥ ਬਾਲੀ, ਗੁਰਦਿੱਤ ਸਿੰਘ ਨੰਬਰਦਾਰ, ਹਰਮੀਤ ਭੋਲਾ, ਕਮਲਪ੍ਰੀਤ ਬੰਟੀ ਗੁਲਜ਼ਾਰ ਸੋਨੂੰ, ਬੱਤਾ ਮੌਜੂਦ ਸਨ।