ਲੋਕੇਸ਼ ਰਿਸ਼ੀ
ਗੁਰਦਾਸਪੁਰ, 15 ਨਵੰਬਰ 2019- ਬਟਾਲਾ ਵਿਖੇ ਇੱਕ ਧਾਰਮਿਕ ਸੰਸਥਾ ਵੱਲੋਂ 350 ਸਾਲ ਪੁਰਾਣੇ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵਿਦੇਸ਼ ਤੋਂ ਮੰਗਵਾਏ ਕਾਗ਼ਜ਼ ਤੇ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ।ਲੰਮਾ ਅਰਸਾ ਹੋਣ ਕਾਰਨ ਪਾਊਡਰ ਬਣਦੇ ਜਾ ਰਹੇ ਇਸ ਸਰੂਪ ਦੇ ਅੱਖਰਾਂ ਨੂੰ ਮੁੜ ਤੋਂ ਪੰਨਿਆਂ ਤੇ ਲਾਇਆ ਜਾ ਰਿਹਾ ਹੈ। ਕਰੀਬ ਸਾਢੇ 3 ਸਦੀਆਂ ਪੁਰਾਣੇ ਇਸ ਸਰੂਪ ਨੂੰ ਮੁੜ ਸੁਰਜੀਤ ਕਰਨ ਲਈ ਜਿੱਥੇ 4 ਸਾਲਾਂ ਦਾ ਸਮਾਂ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ, ਉੱਥੇ ਹੀ ਇਸ ਕਵਾਇਦ ਤੇ ਕਰੀਬ 1 ਕਰੋੜ 30 ਲੱਖ ਰੁਪਏ ਖਰਚਾ ਆਉਣ ਦੀ ਗੱਲ ਕਹੀ ਜਾ ਰਹੀ ਹੈ। ਸੰਸਥਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਜੀ ਵੱਲੋਂ ਜੋ 4 ਸਰੂਪ ਲਿਖਵਾਏ ਗਏ ਸਨ, ਇਹ ਸਰੂਪ ਉਨ੍ਹਾਂ ਵਿਚੋਂ ਇਕ ਹੈ ਅਤੇ ਇਸ ਨੂੰ ਭਾਈ ਮਨੀ ਸਿੰਘ ਵੱਲੋਂ ਲਿਖਿਆ ਗਿਆ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ ਬਟਾਲਾ ਦੀ ਗ਼ਰੀਬ ਨਵਾਜ਼ ਸੰਸਥਾ ਵੱਲੋਂ ਮੁੜ ਤੋਂ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਸੰਸਥਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ 4 ਬੀੜਾਂ ਲਿਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਕੋਲੋਂ ਲਿਖਵਾਇਆ ਗਿਆ ਸੀ। ਇਹ ਉਨ੍ਹਾਂ ਦਾ ਉਤਾਰਾ ਯਾਨੀ ਅਨੁਵਾਦ ਕੀਤੇ ਗਏ ਸਰੂਪਾਂ ਵਿੱਚੋਂ ਇੱਕ ਇਹ ਵੀ ਬਿਰਦ ਸਰੂਪ ਹੈ ਅਤੇ ਇਸ ਨੂੰ ਭਾਈ ਮਨੀ ਸਿੰਘ ਵੱਲੋਂ ਲਿਖਿਆਂ ਗਿਆ ਸੀ।ਇਹ ਸਰੂਪ ਪਾਕਿਸਤਾਨ ਵਿਖੇ ਰਹਿੰਦੇ ਸਿੰਧੀ ਹਿੰਦੂ ਪਰਿਵਾਰ ਦੇ ਕੋਲ ਸੀ ਅਤੇ ਇਹ ਪਰਿਵਾਰ 1947 ਦੀ ਵੰਡ ਦੌਰਾਨ ਦਿੱਲੀ ਆ ਗਿਆ ਸੀ।ਕੁੱਝ ਸਮੇਂ ਤੱਕ ਤਾਂ ਇਸ ਸਰੂਪ ਦੀ ਸੇ ਵਾ ਹੁੰਦੀ ਰਹੀ, ਪਰ ਬਾਅਦ ਵਿੱਚ ਇਹ ਪਰਿਵਾਰ ਵਿਦੇਸ਼ ਚਲੇ ਜਾਣ ਕਾਰਨ ਇਹ ਸਰੂ ਕਾਫ਼ੀ ਬਿਰਦ ਹੋਣ ਕਾਰਨ ਖੰਡਿਤ ਹੋਣਾ ਸ਼ੁਰੂ ਹੋ ਗਿਆ।ਗ਼ਰੀਬ ਨਵਾਜ਼ ਸੰਸਥਾ ਦੇ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਨੂੰ ਇਸ ਸਰੂਪ ਦੇ ਦਿੱਲੀ ਵਿਖੇ ਹੋਣ ਦੀ ਜਾਣਕਾਰੀ ਇੱਕ ਅਮਰੀਕੀ ਸ਼ਰਧਾਲੂ ਵੱਲੋਂ ਦਿੱਤੀ ਗਈ ਅਤੇ ਇਸ ਤੋਂ ਬਾਦ ਸੰਸਥਾ ਵੱਲੋਂ ਇਸ ਸਰੂਪ ਨੂੰ ਬਟਾਲਾ ਵਿਖੇ ਲੈ ਆਉਂਦਾ ਗਿਆ।
ਆਰਕੇ ਲਾਜਿਕਲ ਵਿਭਾਗ ਦਿੱਲੀ ਵਿਖੇ ਸੇਵਾ ਨਿਭਾ ਚੁੱਕੇ ਮੁਹੰਮਦ ਨਿਆਜ਼ ਯੂਨਸ ਨੇ ਦੱਸਿਆ ਕਿ ਇਹ ਸਵਰੂਪ ਕਰੀਬ 350 ਸਾਲ ਪੁਰਾਣਾ ਹੈ ਅਤੇ ਜਦੋਂ ਇਸ ਸਰੂਪ ਨੂੰ ਲਿਆਂਦਾ ਗਿਆ ਤਾਂ ਉਸ ਸਮੇਂ ਇਸ ਦੇ ਅੰਗ ਪਾਊਡਰ ਬਣ ਕੇ ਝੜ ਰਹੇ ਸਨ ਅਤੇ ਇਸ ਦੇ ਪੰਨਿਆਂ ਤੇ ਕੀੜੇ ਵੀ ਸਨ।ਉਨ੍ਹਾਂ ਦੱਸਿਆ ਕਿ ਬਾਦ ਵਿੱਚ ਜਰਮਨ ਤੋਂ ਪੇਪਰ ਮੰਗਵਾ ਕੇ ਬਾਕਾਇਦਾ ਇਸ ਦੀ ਵੀਡੀਓ ਅਤੇ ਫ਼ੋਟੋ ਗ੍ਰਾਫੀ ਕਰਵਾਈ ਗਈ ਹੈ।ਸਾਰੇ ਸਰੂਪ ਨੂੰ ਦੋਬਾਰਾ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਇਕੱਲੇ-ਇਕੱਲੇ ਅੱਖਰ ਨੂੰ ਬੜੇ ਅਹਿਤਿਆਰਤ ਨਾਲ ਵਿਦੇਸ਼ੀ ਪੇਪਰ ਤੇ ਚਿਪਕਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸਰੂਪ ਨੂੰ ਤਿਆਰ ਕਰਨ ਲਈ ਕਰੀਬ 4 ਸਾਲਾਂ ਦਾ ਸਮਾਂ ਲੱਗ ਸਕਦਾ ਹੈ।
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੇ ਗੁਰੂ ਗੋਬਿੰਦ ਸਾਹਿਬ ਦੀ ਕਿਰਪਾ ਹੋਈ। ਇਸੇ ਲਈ ਇਸੇ ਲਈ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ।ਜਿਸ ਤਰਾਂ ਅਸੀਂ ਆਪਣੇ ਪਰਿਵਾਰ ਵਿਖੇ ਬਿਮਾਰ ਹੋਏ ਮੈਂਬਰ ਨੂੰ ਬਚਾਉਣ ਲਈ ਆਪਣਾ ਆਪਾ ਤੱਕ ਵੇਚਣ ਲਈ ਤਿਆਰ ਹੋ ਜਾਂਦੇ ਹਾਂ, ਉਸੇ ਤਰਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਹਰ ਹੱਦ ਤੱਕ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ 11 ਵੇਂ ਗੁਰੂ ਹਨ ਇਸ ਲਈ ਉਨ੍ਹਾਂ ਦੀ ਦੇਖ ਭਾਲ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਸਰੂਪ ਨੂੰ ਵਿਦੇਸ਼ ਤੋਂ ਮੰਗਵਾਏ ਕਾਗ਼ਜ਼ ਦੇ ਪੰਨਿਆਂ ਤੇ ਲਗਾ ਕੇ ਮੁੜ ਪੁਰਾਤਨ ਰੂਪ ਦਿੱਤਾ ਜਾ ਰਿਹਾ ਹੈ। ਇਸ ਤੇ ਹੁਣ ਤੱਕ 50 ਲੱਖ ਦਾ ਖ਼ਰਚ ਆ ਚੁੱਕਾ ਹੈ ਅਤੇ ਅੱਗੋਂ ਵੀ ਕਰੀਬ 80 ਲੱਖ ਰੁਪਏ ਦਾ ਖ਼ਰਚ ਆਉਣ ਦੀ ਸੰਭਾਵਨਾ ਹੈ, ਜੋ ਸੰਗਤ ਦੇ ਸਹਿਯੋਗ ਨਾ ਕੀਤਾ ਜਾ ਰਿਹਾ ਹੈ।