ਚੰਡੀਗੜ੍ਹ , 16 ਨਵੰਬਰ 2019 - ਚੰਡੀਗੜ੍ਹ ਇੰਟਰਨੈਸ਼ਨ ਏਅਰਪੋਰਟ 'ਤੇ ਧੁੰਦ ਨਾਲ ਨਿਪਟਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਨਿਊਜ਼ 18 ਨੂੰ ਇਸ ਬਾਰੇ 'ਚ ਚੰਡੀਗੜ੍ਹ ਏਅਰਪੋਰਟ ਅਥਾਰਟੀ ਦੇ ਸੀਈਓ ਸੁਨੀਲ ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਧੁੰਦ 'ਚ 800 ਮੀਟਰ ਦੀ ਵਿਜੀਵਿਲਟੀ 'ਚ ਵੀ ਫਲਾਈਟ ਉਤਰ ਸਕੇਗੀ। ਇਸ ਲਈ ਏਅਰਪੋਰਟ 'ਤੇ ਤਿੰਨ ਆਰ.ਬੀ.ਆਰ ਲਗਾ ਦਿੱਤੇ ਗਏ ਹਨ ਜਿਹੜੇ ਕਿ ਰਨਵੇਅ ਦੀ ਵਿਜੀਵਿਲਟੀ ਨੂੰ ਹੋਰ ਸਾਫ ਕਰਨਗੇ। ਇਸ ਤੋਂ ਇਲਾਵਾ ਕੈਟ-1 'ਚ ਅਪਰੋਚ ਲਾਈਟਾਂ ਵੀ ਲਾਈਆਂ ਗਈਆਂ ਹਨ ਜਿਸ ਦੀ ਮਦਦ ਨਾਲ ਧੁੰਦ 'ਚ ਜਹਾਜ਼ ਟੇਕਆਫ ਅਤੇ ਲੈਂਡਿੰਗ ਦੋਵੇਂ ਕਰ ਸਕਦੇ ਹਨ।
ਚੰਡੀਗੜ੍ਹ ਏਅਰਪੋਰਟ ਅਥਾਰਟੀ ਦੇ ਸੀਈਓ ਸੁਨੀਲ ਦੱਤ (ਧੁਰ ਸੱਜੇ )
ਹੋਰ ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :