ਅਫਸਰ ਧੀ ਖਾਲੀ ਕਰਵਾਏਗੀ ਆਪਣੇ ਪਿਓ ਤੋਂ ਸਰਕਾਰੀ ਕੋਠੀ, ਜਾਣੋ ਕੀ ਹੈ ਮਾਮਲਾ
ਚੰਡੀਗੜ•, 22 ਨਵੰਬਰ, 2019 : ਇਕ ਬੇਹੱਦ ਹੈਰਾਨੀਜਨਕ ਮਾਮਲੇ ਵਿਚ ਚੰਡੀਗੜ• ਦੀ ਐਸ ਡੀ ਐਮ ਸੈਂਟਰਲ ਨਾਜ਼ੁਕ ਕੁਮਾਰ ਨੂੰ ਆਖਿਆ ਗਿਆ ਹੈ ਕਿ ਉਹ ਆਈ ਏ ਐਸ ਵਜੋਂ ਸੇਵਾਮੁਕਤ ਹੋਏ ਆਪਣੇ ਪਿਤਾ ਅਨਿਲ ਕੁਮਾਰ ਤੋਂ ਸਰਕਾਰੀ ਕੋਠੀ ਖਾਲੀ ਕਰਵਾਉਣ। ਅਨਿਲ ਕੁਮਾਰ ਯੂ ਟੀ ਦੇ ਗ੍ਰਹਿ ਸਕੱਤਰ ਵਜੋਂ ਸੇਵਾ ਮੁਕਤ ਹੋਏ ਹਨ ਤੇ ਸੈਕਟਰ 16 ਵਿਚ ਸਰਕਾਰੀ ਕੋਠੀ ਵਿਚ ਰਹਿੰਦੇ ਹਨ ਜਿਥੇ ਉਹ ਨਿਯਮਾਂ ਮੁਤਾਬਕ ਤੈਅ ਸਮੇਂ ਤੋਂ ਵੱਧ ਰਹਿ ਚੁੱਕੇ ਹਨ।
ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਿਸ ਕੋਠੀ ਨੂੰ ਖਾਲੀ ਕਰਵਾਉਣਾ ਹੈ ਉਸਦੇ ਬਾਹਰ ਪਿਤਾ ਅਤੇ ਧੀ ਦੋਵਾਂ ਦੇ ਨਾਮ ਦੀਆਂ ਨੇਮਪਲੇਟਾਂ ਲੱਗੀਆਂ Âਨ ਪਰ ਨਾਜ਼ੁਕ ਦਾ ਕਹਿਦਾ ਹੈ ਕਿ ਉਹ ਸੈਕਟਰ 7 ਵਿਚ ਰਹਿੰਦੀ ਹੈ।
ਸਕੱਤਰ ਹਾਊਸ ਅਲਾਟਮੈਂਟ ਕਮੇਟੀ ਯੂ ਟੀ ਚੰਡੀਗੜ• ਵੱਲੋਂ 20 ਨਵੰਬਰ ਨੂੰ ਪੱਤਰ ਰਾਹੀਂ ਨਾਜ਼ੁਕ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੈਕਟਰ 16 ਵਿਚ ਸਥਿਤ ਕੋਠੀ ਨੰਬਰ 514 ਅਨਿਲ ਕੁਮਾਰ ਕੋਲੋਂ ਖਾਲੀ ਕਰਵਾਏ ਜੋ ਕਿ ਜੂਨ ਵਿਚ ਸੇਵਾ ਮੁਕਤ ਹੋ ਗਏ ਹਨ। ਨਾਜ਼ੁਕ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਤੇ ਯੂ ਟੀ ਕੇਡਰ ਦੀ ਅਫਸਰ ਹੈ ਜੋ ਪਹਿਲੀ ਵਾਰ ਚੰਡੀਗੜ• ਵਿਚ ਤਾਇਨਾਤ ਹੋਈ ਹੈ।
ਅਨਿਲ ਕੁਮਾਰ ਨੂੰ ਲਿਖੇ ਪੱਤਰ ਵਿਚ ਆਖਿਆ ਗਿਆ ਹੈ ਕਿ ਉਹ 30 ਜੂਨ 2019 ਨੂੰ ਸੇਵਾ ਮੁਕਤ ਹੋ ਗਏ ਸਨ ਤੇ ਨਿਯਮਾਂ ਮੁਤਾਬਕ ਉਹ 31 ਅਕਤੂਬਰ 2019 ਤੱਕ ਆਮ ਲਾਇਸੰਸ ਫੀਸ 'ਤੇ ਇਸ ਮਕਾਨ ਵਿਚ ਰਹਿ ਸਕਦੇ ਹਨ। ਪਰ ਉਹ ਮਿਆਦ ਖਤਮ ਹੋਣ ਤੋਂ ਬਾਅਦ ਵੀ ਇਥੇ ਰਹਿ ਰਹ ਹਨ। ਉਹਨਾਂ ਨੂੰ ਇਹ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਇਕ ਹਫਤੇ ਦੇ ਅੰਦਰ ਅੰਦਰ ਇਹ ਮਕਾਨ ਮੇਨਟੀਨੈਂਸ ਅਧਿਕਾਰੀਆਂ ਹਵਾਲੇ ਕਰਨ ਵਾਸਤੇ ਕਿਹਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਐਸ ਡੀ ਐਮ ਨਾਜ਼ੁਕ ਨੂੰ ਇਹ ਮਕਾਨ ਖਾਲੀ ਕਰਵਾਉਣਾ ਪਵੇਗਾ।
ਐਸ ਡੀ ਐਮ ਨਾਜ਼ੁਕ ਨੇ ਆਖਿਆ ਹੈ ਕਿ ਉਹਨਾਂ ਨੂੰ ਪੱਤਰ ਨਹੀਂ ਮਿਲਿਆ ਪਰ ਇਸ ਮਾਮਲੇ ਵਿਚ ਨਿਯਮਾਂ ਅਨੁਸਾਰ ਮਕਾਨ ਖਾਲੀ ਕਰਵਾਇਆ ਜਾਵੇਗਾ।