ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਨਵੰਬਰ 2019 - ਜੇਈਜ ਕੌਂਸਲ ਸਰਕਲ ਫਿਰੋਜ਼ਪੁਰ ਦੇ ਸੱਦੇ ਤੇ ਐਕਸੀਅਨ ਸਟੋਰ ਫਿਰੋਜ਼ਪੁਰ ਦੇ ਅੜੀਅਲ ਵਤੀਰੇ ਵਿਰੁੱਧ ਧਰਨਾ ਦਿੱਤਾ ਗਿਆ। ਇੰਜ਼. ਰਮਨਦੀਪ ਦੇ ਉਪ ਮੁੱਖ ਇੰਜ਼. ਪ੍ਰਸੋਨਲ ਵਿਭਾਗ ਪਟਿਆਲਾ ਵੱਲੋਂ ਦਫਤਰੀ ਹੁਕਮ ਨੰਬਰ 309 ਮਿਤੀ 24 ਅਕਤੂਬਰ 2019 ਨਾਲ ਬਦਲੀ ਦੇ ਇਹ ਹੁਕਮ ਨਿੱਜੀ ਹਿੱਤ ਵਿਚ ਕੀਤੇ ਗਏ, ਪਰ ਐਕਸੀਅਨ ਸਟੋਰ ਨੂੰ ਵਾਰ ਵਾਰ ਕਰਮਚਾਰੀ ਵੱਲੋਂ ਫਿਰ ਉਸ ਦੀ ਡਵੀਜ਼ਨ ਕਮੇਟੀ ਵੱਲੋਂ ਅਪੀਲ ਕੀਤੀ ਗਈ, ਪਰ ਐਕਸੀਅਨ ਵੱਲੋਂ ਅੜੀਅਲ ਵਤੀਰਾ ਵਰਤਿਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਰਲੀਵ ਨਹੀਂ ਕੀਤਾ ਜਾਵੇਗਾ ਬਾਰੇ ਕਹਿ ਦਿੱਤਾ ਜਾਂਦਾ ਹੈ।
ਐਕਸੀਅਨ ਸਟੋਰ ਬੋਰਡ ਦੇ ਅਫਸਰ ਦੇ ਹੁਕਮਾਂ ਨੂੰ ਵੀ ਨਹੀਂ ਮੰਨ ਰਹੇ। ਜਿਸ ਕਾਰਨ ਜਥੇਬੰਧੀ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਲਗਾਤਾਰ ਧਰਨੇ ਲਾਏ ਜਾ ਰਹੇ। ਜਥੇਬੰਦੀ ਵੱਲੋਂ ਜਦ ਤੱਕ ਐਕਸੀਅਨ ਸਟੋਰ ਵੱਲੋਂ ਇੰਜ਼. ਰਮਨਦੀਪ ਨੁੰ ਰਲੀਵ ਨਹੀਂ ਕੀਤਾਂ ਤਾਂ ਅੱਜ ਤੋਂ ਲਗਾਤਾਰ ਧਰਨੇ ਦਿੱਤੇ ਜਾਣਗੇ ਅਤੇ ਸਰਕਲ ਸਮੂਹ ਜੇਈਜ਼ ਵੱਲੋਂ ਫੈਸਲਾ ਕੀਤਾ ਗਿਆ ਕਿ ਸਟੋਰ ਫਿਰੋਜ਼ਪੁਰ ਤੋਂ ਕੋਈ ਵੀ ਨਵਾਂ ਸਮਾਨ ਅਤੇ ਪੁਰਾਣਾ ਸਮਾਨ ਲਿਆ ਅਤੇ ਵਾਪਸ ਨਹੀਂ ਕੀਤਾ ਜਾਵੇਗਾ।
ਰੋਸ ਧਰਨਾ ਹਰ ਰੋਜ਼ ਸਾਢੇ 12 ਵਜੇ ਤੋਂ ਢਾਈ ਵਜੇ ਤੱਕ ਦਿੱਤਾ ਜਾਵੇਗਾ ਅਤੇ ਪੀਐੱਸਪੀਸੀਐੱਲ ਨੂੰ ਹੋਣ ਵਾਲੇ ਨੁਕਸਾਨ ਦੇ ਐਕਸੀਅਨ ਸਟੋਰ ਖੁਦ ਜ਼ਿੰਮੇਵਾਰ ਹੋਣਗੇ। ਇਸ ਧਰਨੇ ਦੇ ਸਟੇਜ ਦੀ ਕਾਰਵਾਈ ਇੰਜ਼. ਰਜਨੀਸ਼ ਢੀਂਗਰਾ ਸਕੱਤਰ ਨੇ ਕੀਤੀ ਅਤੇ ਇੰਜ਼. ਸਿੰਗਾਰ ਸਿੰਘ ਏਏਈ, ਇੰਜ਼. ਮਨਦੀਪ ਸਿੰਘ, ਇੰਜ਼. ਮਨਦੀਪ ਸਿੰਘ ਢੋਟ ਸਕੱਤਰ ਜੇਈ, ਇੰਜ਼. ਗੁਰਪ੍ਰੀਤ ਸਿੰਘ ਏਏਈ, ਇੰਜ਼. ਸੁਖਦੇਵ ਸਿੰਘ, ਇੰਜ਼. ਗੁਰਵਿੰਦਰ ਸਿੰਘ, ਇੰਜ਼. ਬਹਾਦਰ ਸਿੰਘ, ਇੰਜ਼. ਗੁਰਪ੍ਰੀਤ ਸਿੰਘ ਪ੍ਰਧਾਨ ਜ਼ੀਰਾ ਮੰਡਲ, ਇੰਜ. ਇਕਬਾਲ ਸਿੰਘ ਮੱਖੂ, ਇੰਜ਼. ਰਮਨਦੀਪ ਜੇਈ ਸਟੋਰ, ਇੰਜ਼. ਗੁਰਪ੍ਰੀਤ ਸਿੰਘ ਮੱਖੂ, ਇੰਜ਼. ਜਸਮੀਤ ਸਿੰਘ, ਇੰਜ਼. ਜੋਗਿੰਦਰ ਕੁਮਾਰ ਜੇਈ ਤਲਵੰਡੀ ਭਾਈ, ਰਾਕੇਸ਼ ਪ੍ਰਭਾਕਰ, ਇੰਜ਼. ਰਣਧੀਰ ਸਿੰਘ ਵਾਇਸ ਪ੍ਰਧਾਨ ਅਤੇ ਇੰਜ਼. ਤਰਲੋਚਨ ਚੋਪੜਾ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।