ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 22 ਨਵੰਬਰ 2019 - ਕਰ ਭਲਾ ਹੋ ਭਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਸੁਭਾਸ਼ ਮਹਿਤਾ ਜੀ ਦੀ ਅਗਵਾਈ ਹੇਠ ਪਲੇਠੀ ਮੀਟਿੰਗ ਹੋਈ ਜਿਸ ਵਿੱਚ ਫਰੀਦਕੋਟ ਐਸਐਸਪੀ ਮਨਜੀਤ ਸਿੰਘ ਢੇਸੀ ਨਾਲ ਕੋਟਕਪੂਰੇ ਦੀਆਂ ਗੰਭੀਰ ਗਤੀਵਿਧੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਤੇ ਸੁਝਾਅ ਵੀ ਰੱਖੇ ਗਏ ਜਿਸ ਵਿੱਚ ਟ੍ਰੈਫਿਕ ਨੂੰ ਲੈ ਕੇ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਤੇ ਹੋ ਰਹੇ ਉਪਰਾਲਿਆਂ ਦੀ ਗੱਲ ਕੀਤੀ ਗਈ ਅਤੇ ਨਾਲ ਹੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨੂੰ ਅਤੇ ਗਊਸ਼ਾਲਾ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਅਤੇ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਮੰਗਿਆ ਗਿਆ ਤਾਂ ਜੋ ਫੜ੍ਹੀਆਂ ਗਈਆਂ ਗਾਵਾਂ ਜਾਂ ਪਿੰਡਾਂ ਚੋਂ ਆਵਾਰਾ ਪਸ਼ੂ ਸ਼ਹਿਰ ਵਿੱਚ ਨਾ ਛੱਡੇ ਜਾਣ ਇਸ ਤੇ ਐਸਐਸਪੀ ਸਾਹਿਬ ਨੇ ਭਰੋਸਾ ਦੁਵਾਇਆ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਲੋਕਾਂ ਦੀ ਸਹਾਇਤਾ ਲਈ ਮੌਜੂਦ ਹੈ। ਅਤੇ ਨਾਲ ਹੀ ਕਲੱਬ ਵੱਲੋਂ ਐੱਸਐੱਸਪੀ ਫਰੀਦਕੋਟ ਨੂੰ ਬਾਬਾ ਫਰੀਦ ਧਰਤੀ ਤੇ ਪਹੁੰਚਣ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ। ਗਿਆ ਇਸ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਸ੍ਰੀ ਸੁਭਾਸ਼ ਮਹਿਤਾ ਜੀ ,ਵਰਿੰਦਰਪਾਲ ਸਿੰਘ, ਸ਼ਾਮ ਸੁੰਦਰ ਅਰੋੜਾ,ਸੁਨੀਲ ਜਿੰਦਲ ,ਸਤਨਾਮ ਖੱਬੂ ਸ਼ਾਮ ਲਾਲ ਢੀਂਗੜਾ,ਵਿਨੇ ਕੁਮਾਰ, ਕਮਲ ਕਟਾਰੀਆ, ਰਿਸ਼ੀ ਪਲਤ, ਆਦਿ ਮੈਂਬਰ ਮੌਜੂਦ ਸਨ।