← ਪਿਛੇ ਪਰਤੋ
ਨਿਰਵੈਰ ਸਿੰਘ ਸਿੰਧੀ
ਮਮਦੋਟ, 22 ਨਵੰਬਰ 2019 - ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜੋਨ ਮਮਦੋਟ ਦੇ ਪਿੰਡ ਨਿਆਜਿਆ ਵਿਖੇ ਅੱਜ ਆੜਤੀਏ ਸੁਰਜੀਤ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਸਾਰੇ ਪਿੰਡ ਵਿਚ ਰੋਸ ਮਾਰਚ ਕੀਤਾ ਗਿਆ। ਕਿਸਾਨਾਂ ਦੀ ਅਗਵਾਈ ਕਰ ਰਹੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਉਕਤ ਆੜਤੀ ਨੇ ਕਿਸਾਨ ਕਸ਼ਮੀਰ ਸਿੰਘ ਪਿੰਡ ਨਿਆਜੀਆਂ ਤੋਂ ਥੋੜ੍ਹੇ ਜਿਹੇ ਪੈਸਿਆਂ ਦੇ ਬਦਲੇ ਧੋਖੇ ਨਾਲ ਉਸ ਦੀ ਜਮੀਨ ਦਾ ਬਿਆਨਾਂ ਕਰਵਾ ਕੇ ਗਿਰਦਾਵਰੀ ਆਪਣੇ ਨਾਂ ਕਰਵਾ ਲਈ। ਕਿਸਾਨਾਂ ਨੇ ਦੱਸਿਆ ਕਿ ਆੜ੍ਹਤੀ ਵੱਲੋਂ ਸਰਕਾਰੀ ਜੋਰ ਤੇ ਕਿਸਾਨ ਦੀ ਜਮੀਨ ਦੀ ਕੁਰਕੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਿਚ ਪਿੰਡ ਨਿਆਜੀਆਂ ਵਿਖੇ ਜਥੇਬੰਦੀ ਵਲੋਂ ਪਿਛਲੇ 6 ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਹੱਕ ਕਿਸੇ ਵੀ ਕੀਮਤ ਤੇ ਨਹੀਂ ਮਾਰਨ ਦਿੱਤਾ ਜਾਵੇਗਾ।
Total Responses : 863