ਨਵੀਂ ਦਿੱਲੀ, 2 ਦਸੰਬਰ 2019 - ਰਾਜ ਸਭਾ ‘ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਬਲਾਤਕਾਰੀਆਂ ਨੂੰ ਸਜ਼ਾ ਦੇਣ ਦਾ ਮੁੱਦਾ ਬੜੇ ਹੀ ਜ਼ੋਰ-ਸ਼ੋਰ ਨਾਲ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਅਜਿਹੇ ਕਿੰਨੇ ਹੀ ਮੰਦਭਾਗੇ ਮਾਮਲੇ ਪਹਿਲਾਂ ਹੋਏ ਹਨ ਜਿਨ੍ਹਾਂ ਬਾਰੇ ਉਹ ਪਤਾ ਨਹੀਂ ਕਿੰਨੀ ਵਾਰ ਬੋਲ ਚੁੱਕੇ ਹਨ।
ਹਾਲ 'ਚ ਹੀ ਹੈਦਰਾਬਾਦ 'ਚ ਡਾ. ਪ੍ਰਿਯੰਕਾ ਰੇਡੀ ਨਾਲ ਬਲਾਤਕਾਰ ਤੋਂ ਬਾਅਦ ਜਲਾ ਦਿੱਤਾ ਗਿਆ ਸੀ ਜਿਸ ਕਾਰਨ ਹੁਣ ਬਲਾਤਕਾਰ ਦਾ ਮੁੱਦਾ ਸੰਸਦ 'ਚ ਫਿਰ ਗੂੰਜਿਆ ਅਤੇ ਜਯਾ ਬੱਚਨ ਨੇ ਕਿਹਾ ਕਿ ਬਲਾਤਕਾਰੀਆਂ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਅਜਿਹੇ ਲੋਕਾਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਅਜਿਹੇ ਮੁਲਜ਼ਮਾਂ ਨੂੰ ਹੁਣ ਜਨਤਾ ਹੀ ਸਬਕ ਸਿਖਾਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/ANI/status/1201400608684675072