← ਪਿਛੇ ਪਰਤੋ
ਉੱਤਰਾਖੰਡ ਦੇ ਰੇਲਵੇ ਸਟੇਸ਼ਨਾਂ 'ਤੇ ਉਰਦੂ ਦੀ ਥਾਂ ਸੰਸਕ੍ਰਿਤ 'ਚ ਲੱਗਣਗੇ ਸਾਈਨਬੋਰਡ ਨਵੀਂ ਦਿੱਲੀ, 20 ਜਨਵਰੀ, 2020 : ਰੇਲ ਮੰਤਰਾਲੇ ਨੇ ਫੈਸਲੇ ਕੀਤਾ ਹੈ ਕਿ ਉੱਤਰਾਖੰਡ ਵਿਚ ਸਾਰੇ ਸਟੇਸ਼ਨਾਂ 'ਤੇ ਸਾਈਨ ਬੋਰਡਾਂ 'ਤੇ ਉਰਦੂ ਦੀ ਥਾਂ ਸੰਸਕ੍ਰਿਤ ਵਿਚ ਸਟੇਸ਼ਨਾਂ ਦੇ ਨਾਂ ਲਿਖੇ ਜਾਣਗੇ। ਇੰਡੀਅਨ ਰੇਲਵੇ ਵੱਲੋਂ ਜਾਰੀ ਕੀਤੇ ਗÂੈ ਬਿਆਨ ਮੁਤਾਬਕ ਸੰਸਕ੍ਰਿਤ ਉੱਤਰਾਖੰਡ ਵਿਚ ਦੂਜੀ ਭਾਸ਼ਾ ਹੈ ਤੇ ਇਹ ਤਬਦੀਲੀ ਨਿਯਮਾਂ ਮੁਤਾਬਕ ਹੀ ਕੀਤੀ ਜਾ ਰਹੀ ਹੈ ਜਿਸ ਮੁਤਾਬਕ ਹਰੇਕ ਸੂਬੇ ਵਿਚ ਉਸਦੀ ਦੂਜੀ ਭਾਸ਼ਾ ਵਿਚ ਸਾਈਨਬੋਰਡ ਲਗਾਏ ਜਾਂਦੇ ਹਨ। 2020 ਵਿਚ ਉੱਤਰਾਖੰਡ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਬਣ ਗਈ ਸੀ ਜਿਸਨੇ ਸੰਸਕ੍ਰਿਤ ਨੂੰ ਦੂਜੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਸੀ। ਪਿਛਲੇ ਸਾਲ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਸਾਰੇ ਸਰਕਾਰੀ ਬਿਆਨ ਸੰਸਕ੍ਰਿਤ ਵਿਚ ਜਾਰੀ ਕੀਤੇ ਜਾਣਗੇ।
Total Responses : 936