ਚੰਡੀਗੜ੍ਹ, 20 ਜਨਵਰੀ 2020 - ਕੈਪਟਨ ਅਮਰਿੰਦਰ ਵੱਲੋਂ ਆਪਣਾ ਵਿਦੇਸ਼ੀ ਦੌਰਾ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਕੈਪਟਨ ਅਤੇ ਉਨ੍ਹਾਂ ਦੀ ਟੀਮ ਨੇ ਡੀਵੋਸ ਸ਼ਹਿਰ 'ਚ ਵਰਲਡ ਇਕਨਾਮਿਕਸ 'ਤੇ ਹੋ ਰਹੀ ਮੀਟਿੰਗ 'ਚ ਜਾਣਾ ਸੀ ਪਰ ਅਚਾਨਕ ਕਿਸੇ ਕਾਰਨ ਕਰਕੇ ਉਨ੍ਹਾਂ ਵੱਲੋਂ ਮਿਟਿੰਗ ਰੱਦ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਮੀਟਿੰਗ 'ਚ ਡੈਲੀਗੇਸ਼ਨ ਦੀ ਅਗਵਾਈ ਕਰ ਰਹੇ ਸਨ ਅਤੇ ਇਸ ਸਬੰਧੀ ਉਨ੍ਹਾਂ ਅਤੇ ਉਨ੍ਹਾਂ ਦੀਆਂ ਟਿਕਟਾਂ ਵੀ ਬੁੱਕ ਹੋ ਚੁੱਕੀਆਂ ਸਨ।
ਪਤਾ ਲੱਗਾ ਹੈ ਕਿ ਇਸ ਵਕਤ ਉਹ ਦਿੱਲੀ 'ਚ ਹਨ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ।