← ਪਿਛੇ ਪਰਤੋ
ਨਵਾਂ ਸ਼ਹਿਰ, 20 ਜਨਵਰੀ 2020: ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੈ ਬਬਲਾਨੀ ਨੇ ਬੰਗਾ `ਚ ਨੈਸ਼ਨਲ ਹਾਈਵੇ ( ਫਗਵਾੜਾ-ਰੂਪਨਗਰ) ਲਈ ਅਧਿਗ੍ਰਹਿਣ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਦੀ ਕੀਮਤ ਲੈ ਕੇ ਤੇ ਆਪਣਾ ਸਮਾਨ ਚੁੱਕ ਕੇ ਕਬਜਾ ਨੈਸ਼ਨਲ ਹਾਈਵੇ ਨੂੰ ਦੇਣ ਦੀ ਅਪੀਲ ਕੀਤੀ ਹੈ। ਅੱਜ ਇਥੇ ਨੈਸ਼ਨਲ ਹਾਈਵੇ ਦੇ ਪ੍ਰਗਤੀ ਦੇ ਜਾਇਜੇ ਦੌਰਾਨ ਬੰਗਾ ਦੇ ਐਸ.ਡੀ.ਐਮ. ਅਤੇ ਨੈਸ਼ਨਲ ਹਾਈਵੇ ਲਈ ਜ਼ਮੀਨ ਅਧਿਗ੍ਰ੍ਰਹਿਣ ਕੁਲੈਕਟਰ ਗੌਤਮ ਜੈਨ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਜਨਤਕ ਸੂਚਨਾ ਧਾਰਾ 3-ਈ ਅਧੀਨ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 3ਆਫ਼ ਈ `ਚ ਉਕਤ ਜ਼ਮੀਨ ਦਾ ਕਬਜਾ ਦੇਣ ਲਈ 60 ਦਿਨ ਦੀ ਮੁਹਲਤ ਦਿੱਤੀ ਗਈ ਸੀ, ਜੋ ਕਿ 25 ਨਵੰਬਰ 2018 ਨੂੰ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੁਝ ਜ਼ਮੀਨ ਮਾਲਕਾਂ ਵਲੋਂ ਮੁਆਵਜ਼ਾ ਨਾ ਵਸੂਲੇ ਜਾਣ ਕਾਰਨ ਅਤੇ ਨਾ ਹੀ ਜਗ੍ਹਾ ਖਾਲੀ ਕੀਤੇ ਜਾਣ ਕਾਰਨ ਬੰਗਾ `ਚ ਨੈਸ਼ਨਲ ਹਾਈਵੇ ਦੇ ਨਿਰਮਾਣ ਦਾ 6 ਕਿਲੋਮੀਟਰ ਦਾ ਕਾਰਜ ਰੁਕ ਜਾਣ ਕਾਰਨ ਸਮੁੱਚਾ ਪ੍ਰਾਜੈਕਟ ਪ੍ਰਭਾਵਿਤ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਬੰਧਤ ਜ਼ਮੀਨ ਮਾਲਕਾਂ ਨੂੰ ਜਨਤਕ ਹਿਤ ਵਿੱਚ ਜਮੀਨ ਅਧਿਗ੍ਰਹਿਣ ਦਾ ਮੁਆਵਜ਼ਾ ਤੁਰੰਤ ਵਸੂਲ ਕਰਨ ਅਤੇ ਆਪਣਾ ਸਮਾਨ ਚੁੱਕ ਕੇ ਜਗ੍ਹਾ ਖਾਲੀ ਕਰਨ ਦੀ ਅਪੀਲ ਕਰਦਿਆਂ ਇਸ ਜਨਤਕ ਕਾਰਜ ਵਿੱਚ ਦੇਰੀ ਲਈ ਰੁਕਾਵਟ ਨਾ ਪਾਉਣ ਲਈ ਕਿਹਾ ਹੈ।
Total Responses : 863