8 ਮਾਰਚ ਨੂੰ ਜਿਲਾ ਪਠਾਨਕੋਟ ਦੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ ਜੱਚਾ ਬੱਚਾ ਕੇਂਦਰ ਪਠਾਨਕੋਟ-ਅਮਿਤ ਵਿੱਜ
----ਸਿਵਲ ਹਸਪਤਾਲ ਵਿੱਚ 5 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਜੱਚਾ ਬੱਚਾ ਕੇਂਦਰ
----50 ਬੈਡ ਦਾ ਜੱਚਾ ਬੱਚਾ ਕੇਂਦਰ ਸਿਵਲ ਹਸਪਤਾਲ ਵਿਖੇ ਤਿਆਰ ਜਲਦੀ ਕੀਤਾ ਜਾਵੇਗਾ ਜਨਤਾ ਨੂੰ ਸਮਰਪਿਤ
ਪਠਾਨਕੋਟ, 21 ਜਨਵਰੀ, 2020 : ਜਿਲਾ ਪਠਾਨਕੋਟ ਦੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ 50 ਬੇਡ ਦਾ ਬਣਾਇਆ ਜਾ ਰਿਹਾ ਜੱਚਾ ਬੱਚਾ ਕੇਂਦਰ 8 ਮਾਰਚ ਇੰਟਰਨੈਸਨਲ ਵੂਮੈਨ ਡੇ ਤੇ ਪਠਾਨਕੋਟ ਦੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਇਆ ਜਾ ਰਿਹਾ ਜੱਚਾ ਬੱਚਾ ਕੇਂਦਰ ਦਾ ਦੋਰਾ ਕਰਨ ਮਗਰੋਂ ਹਸਪਤਾਲ ਵਿਖੇ ਇੱਕ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ. ਓ. ਪਠਾਨਕੋਟ, ਐਕਸੀਅਨ ਸੁਖਚੈਨ ਸਿੰਘ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਹਲਕਾ ਵਿਧਾਇਕ ਪਠਾਨਕੋਟ ਨੇ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿਖੇ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ 50 ਬੈਡ ਦਾ ਜੱਚਾ ਬੱਚਾ ਕੇਂਦਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਕਾਰਜ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਇੱਕ ਮਹੀਨੇ ਦੋਰਾਨ ਕਰੀਬ 850 ਡਿਲਵਰੀਆਂ ਹੁੰਦੀਆਂ ਹਨ ਅਤੇ ਇਨਾਂ ਵਿੱਚੋਂ ਕਰੀਬ 450 ਡਿਲਵਰੀਆਂ ਹਸਪਤਾਲ ਵਿੱਚ ਹੁੰਦੀਆਂ ਹਨ। ਉਨਾਂ ਕਿਹਾ ਕਿ ਉਨਾਂ ਦਾ ਉਪਰਾਲਾ ਹੈ ਕਿ ਇਹ ਜੱਚਾ ਬੱਚਾ ਕੇਂਦਰ ਪਠਾਨਕੋਟ 8 ਮਾਰਚ 2020 ਨੂੰ ਇੰਟਰਨੈਸਨਲ ਵੂਮੈਨ ਡੇ ਤੇ ਪਠਾਨਕੋਟ ਨਿਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਜਿਹਤੇ ਵਿਕਾਸ ਪ੍ਰੋਜੈਕਟ ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖ ਕੇ ਸੁਰੂ ਕੀਤੇ ਗਏ ਹਨ ਉਨਾਂ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਤੇ ਪੂਰਾ ਕੀਤਾ ਜਾ ਸਕੇ ਅਤੇ ਲੋਕਾ ਇਨਾਂ ਪ੍ਰੋਜੈਕਟਾਂ ਤੋਂ ਲਾਭ ਪ੍ਰਾਪਤ ਕਰ ਸਕਣ।