ਚੰਡੀਗੜ੍ਹ, 21 ਜਨਵਰੀ 2020 - ਸਿੰਘਮ ਦੇ ਨਾਮ ਨਾਲ ਜਾਣੇ ਜਾਣ ਵਾਲੇ ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਦਾ ਮਾਮਲੇ ਵਿੱਚ ਸ਼ਨੀਵਾਰ ਰਾਤ ਡਿਸਕੋ 'ਚ ਵਾਪਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਡੀਐਸਪੀ ਅਤੁਲ ਸੋਨੀ ਆਪਣੀ ਪਤਨੀ ਨੂੰ ਧੱਕਾ ਮਾਰਦੇ ਨਜ਼ਰ ਆ ਰਹੇ ਹਨ। ਅਤੁਲ ਸੋਨੀ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਸ਼ਨੀਵਾਰ ਰਾਤ ਚੰਡੀਗੜ੍ਹ ਦੇ ਡਿਸਕੋ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ।
ਸਾਹਮਣੇ ਆਈ ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਪਾਰਟੀ ਮਗਰੋਂ ਘਰ ਪੁੱਜਣ 'ਤੇ ਦੋਵਾਂ ਵਿਚਾਲੇ ਮੁੜ ਝਗੜਾ ਹੋਇਆ ਸੀ। ਝਗੜੇ ਦੌਰਾਨ ਪਤਨੀ ਨੇ ਡੀਐਸਪੀ ਅਤੁਲ ਸੋਨੀ 'ਤੇ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਸਨ। ਬਾਅਦ ਵਿੱਚ ਪਤਨੀ ਨੇ ਗੋਲੀ ਚਲਾਉਣ ਦੇ ਇਲਜ਼ਾਮ ਖਾਰਜ ਕੀਤੇ। ਪਤਨੀ ਨੇ ਐਸ.ਐਚ.ਓ ਨੂੰ ਐਫੀਡੇਵਿਟ ਭੇਜ ਕੇ ਦੱਸਿਆ ਦੋਹਾਂ ਵਿਚਾਲੇ ਗਲਤਫਹਿਮੀ ਹੋ ਗਈ ਸੀ।