ਚੰਡੀਗੜ੍ਹ, 21 ਜਨਵਰੀ 2020 - ਪੰਜਾਬ ਸਰਕਾਰ ਨੇ ਆਪਣੇ ਆਰਡਰ ਆਫ ਪ੍ਰੈਸੀਡੈਂਸ 'ਚ ਸੁਧਾਰ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ 'ਚ ਹੁਣ ਮੇਅਰ ਨੂੰ ਡੀ.ਸੀ ਤੇ ਕਮਿਸ਼ਨਰ ਪੁਲਿਸ ਤੋਂ ਵੀ ਉੱਪਰ ਰੱਖਿਆ ਗਿਆ ਹੈ।
ਆਰਡਰ ਆਫ ਪ੍ਰੈਸੀਡੈਂਸ ਇੱਕ ਪ੍ਰੋਟੋਕੋਲ ਹੁੰਦਾ ਹੈ ਜਿਸ 'ਚ ਸਰਕਾਰ ਅਫਸਰਾਂ ਦੀ ਜਗ੍ਹਾ ਨਿਸਚਿਤ ਕਰਦੀ ਹੈ ਕਿ ਕਿਹੜਾ ਅਫਸਰ / ਚੁਣਿਆ ਹੋਇਆ ਨੁੰਮਾਇੰਦਾ ਕਿਹੜੀ ਥਾਂ 'ਤੇ ਰਹੇਗਾ। ਇਸਤੋਂ ਪਹਿਲਾਂ ਬਣੇ ਪ੍ਰੋਟੋਕੋਲ 'ਚ ਮੇਅਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਪਰ ਹੁਣ ਮੇਅਰ ਕੋਲ ਡੀਸੀ ਤੇ ਕਮਿਸ਼ਨਰ ਨਾਲੋਂ ਵੀ ਵੱਧ ਪਾਵਰ ਹੋਵੇਗੀ।
ਪੜ੍ਹੋ ਨੋਟੀਫਿਕੇਸ਼ਨ ਦੀ ਕਾਪੀ