← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 25 ਜਨਵਰੀ 2020 - ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ 28 ਜਨਵਰੀ 2020 ਨੂੂੰ ਰੁਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਾਟਿਨ ਕਰੈਡਿਟ ਨੈਟਵਰਕ ਲਿਮਟਡ ਦੁਆਰਾ ਭਰਤੀ ਕੀਤੀ ਜਾਵੇਗੀ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਰੁਜ਼ਗਾਰ ਕੈਂਪ ਵਿਚ ਭਾਗ ਲੈਣ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12ਵੀਂ ਪਾਸ ਹੋਵੇ ਅਤੇ ਇਸ ਕੈਂਪ ਵਿਚ ਕੇਵਲ ਲੜਕੇ ਹੀ ਭਾਗ ਲੈ ਸਕਦੇ ਹਨ ਅਤੇ ਪ੍ਰਾਰਥੀ ਸਰੀਰਿਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਉਮਰ ਸੀਮਾ 18 ਤੋਂ 30 ਸਾਲ ਤੱਕ ਹੋਣੀ ਲਾਜ਼ਮੀ ਹੈ। ਇੰਟਰਵਿਊ ਵਿਚ ਭਾਗ ਲੈਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਰਥੀ ਆਪਣੇ ਜ਼ਰੂਰੀ ਦਸਤਾਵੇਜ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਅਤੇ ਡਰਾਇਵਿੰਗ ਲਾਇਸੰਸ ਆਦਿ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫ਼ਤਰ ਦੇ ਟੈਲੀਫ਼ੋਨ ਨੰਬਰ 01652-232315 ਤੇ ਸੰਪਰਕ ਕੀਤਾ ਜਾ ਸਕਦਾ ਹੈ।
Total Responses : 189