ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2020 - ਡੀ. ਟੀ. ਐਫ. ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਖੇ 8 ਫਰਵਰੀ ਨੂੰ ਕੀਤੀ ਜਾ ਰਹੇ ਪ੍ਰਦਰਸ਼ਨ ਲਈ ਅਧਿਆਪਕ ਜੱਥੇਬੰਦੀਆਂ ਨੇ ਮੀਟਿੰਗ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਵਿੱਚ ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ,ਐਲੀਮੈੰਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ,5178 ਅਧਿਆਪਕ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਕੁਮਾਰ, ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਹਰਜੀਤ ਜੀਦਾ,ਬੀ.ਐੱਡ ਫਰੰਟ ਦੇ ਦਵਿੰਦਰ ਸਿੰਘ ਬਠਿੰਡਾ ਸ਼ਾਮਿਲ ਹੋਏ। 08 ਫਰਵਰੀ ਦੀ ਰੈਲੀ ਲਈ ਲਾਮਬੰਦੀ ਕਰਨ ਲਈ ਵਿਉਂਤਬੰਦੀ ਕੀਤੀ ਗਈ ।
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਸਕੂਲਾਂ ਵਿੱੱਚ ਰੈਸ਼ਨੇਲਾਈਜੇਸ਼ਨ ਕਰਨ ਦੀ ਵਿਭਾਗ ਦੀ ਕੋਝੀ ਚਾਲ ਦਾ ਡਟਵਾਂ ਵਿਰੋਧ ਕਰਨ , ਪੇਪਰਾਂ ਦੇ ਦਿਨਾਂ ਦੌਰਾਨ ਜਿੱਥੇ ਸ਼ਤ- ਪ੍ਰਤੀਸਤ ਵਰਗੇ ਗੈਰ- ਵਿਗਿਆਨਕ ਫੁਰਮਾਨ ਚਾੜ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਕੂਲਾਂ ਅੰਦਰ ਰਿਪੋਰਟ ਕਾਰਡ ਭੇਜ ਕੇ ਇਕੱਲੇ- ਇਕੱਲੇ ਵਿਦਿਆਰਥੀ ਦਾ ਸਮੁੱਚਾ ਰਿਕਾਰਡ ਬੇਵਕਤੇ ਸਮੇਂ ਭਰਵਾਉਣ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ। ਡੀ .ਟੀ.ਐੱਫ.ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਅਧਿਆਪਕਾਂ ਅੰਦਰ ਸਰਕਾਰ ਵੱਲੋਂ ਸਰਕਾਰੀ ਸਕੂਲ ਨੂੰ ਨਿੱਜੀ ਹੱਥਾਂ ਵਿੱੱਚ ਦੇਣ , ਮਹਿਕਮੇ ਦੀ ਆਕਾਰ ਘਟਾਈ ਅਤੇ ਹੋਰ ਸਿੱਖਿਆ ਦੇ ਖੇਤਰ ਵਿੱੱਚ ਆ ਰਹੀਆਂ ਗੰਭੀਰ ਚੁਣੌਤੀਆਂ ਲਈ ਡਟਵੇਂ ਤੇ ਤਿੱਖੇ ਸੰਘਰਸ਼ ਲੜਨ ਲਈ ਲਾਮਬੰਦੀ ਤੇ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਅੰਦਰ ਜਥੇਬੰਦੀਆ ਪ੍ਰਤੀ ਪੈਦਾ ਹੋਈ ਬੇ-ਵਿਸ਼ਵਾਸੀ ਬਹਾਲ ਕਰਨ , ਭਰੋਸੇਯੋਗ ਲੀਡਰਸ਼ਿਪ ਅੱਗੇ ਲਿਉਣ ਵਰਗੀਆਂ ਸਰਗਰਮੀਆਂ ਵਿੱਢਣਾਂ ਸਮੇਂ ਦੀ ਅਣਸਰਦੀ ਲੋੜ ਹੈ।
ਐੱਸ. ਐੱਸ. ਏ./ ਰਮਸਾ ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਜੀਦਾ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਐੱਸ.ਐੱਸ.ਏ./ ਰਮਸਾ ਅਧਿਆਪਕ ਸਾਥੀਆਂ ਨੇ ਲਗਾਤਾਰ ਸਰਕਾਰ ਉੱਪਰ ਦਬਾਅ ਬਣਾਈ ਰੱਖਿਆ ਤਾਂ ਪਹਿਲੀ ਅਪਰੈਲ ਤੋਂ 8886 ਅਧਿਆਪਕਾਂ ਨੂੰ ਪੂਰੇ ਗ੍ਰੇਡਾਂ ਵਿੱਚ ਤਨਖਾਹ ਮਿਲੇਗੀ ਇਸ ਲਈ 08 ਫਰਵਰੀ ਨੂੰ ਸੰਗਰੂਰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਐਸ. ਐਸ. ਏ./ਰਮਸਾ ਅਧਿਆਪਕ ਜਥੇਬੰਦੀ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ ।ਬੀਐੱਡ ਅਧਿਆਪਕ ਫਰੰਟ ਦੇ ਸਾਬਕਾ ਸੂਬਾ ਪ੍ਰਧਾਨ ਦਵਿੰਦਰ ਸਿੰਘ ਬਠਿੰਡਾ ਨੇ ਵੀ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਆਪਣੀ ਜਥੇਬੰਦੀ ਦਾ ਪੂਰਨ ਸਮਰਥਨ ਪ੍ਰਗਟ ਕੀਤਾ। ਮੀਟਿੰਗ ਵਿੱਚ ਹੋਰਨਾਂ ਅਧਿਆਪਕਾਂ ਆਗੂਆਂ ਤੋਂ ਇਲਾਵਾ ਡੀਟੀਐੱਫ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ,ਵਿੱਤ ਸਕੱਤਰ ਬਲਵਿੰਦਰ ਸ਼ਰਮਾ ਅਤੇ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਕੌਰ 5178 ਮਾਸਟਰ ਕਾਡਰ ਯੂਨੀਅਨ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਹਾਜ਼ਰ ਸਨ।