← ਪਿਛੇ ਪਰਤੋ
ਫਿਰੋਜ਼ਪੁਰ, 13 ਫਰਵਰੀ 2020 - ਪੰਜਾਬ ਹੋਮਗਾਰਡ ਦੇ ਇੱਕ ਜਵਾਨ ਦੀ ਡਿਊਟੀ ਤੋਂ ਘਰ ਆਉਂਦੇ ਸਮੇਂ ਬਸ ਵਿੱਚ ਹੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜਪੁਰ ਤੋਂ ਮਮਦੋਟ ਆ ਰਹੀ ਇੱਕ ਨਿੱਜੀ ਬਸ ਵਿਚ ਸਫਰ ਕਰ ਰਹੇ ਇੱਕ ਹੋਮਗਾਰਡ ਦੇ ਜਵਾਨ ਚਿਮਨ ਸਿੰਘ ਪੁੱਤਰ ਗਹਿਣਾ ਸਿੰਘ ਜੋ ਕਿ ਹੋਮਗਾਰਡ ਦੀ 5 ਬਟਾਲੀਅਨ ਈ. ਕੰਪਨੀ ਵਿਚ ਤਾਇਨਾਤ ਸੀ ਅਤੇ ਉਸ ਦੀ ਡਿਊਟੀ ਜੀ.ਆਰ.ਪੀ. ਥਾਣਾ ਫਿਰੋਜਪੁਰ ਵਿਖੇ ਸੀ। ਉਹ ਆਪਣੀ ਡਿਊਟੀ ਤੋਂ ਵਾਪਿਸ ਘਰ ਆਉਣ ਲਈ ਫਿਰੋਜ਼ਪੁਰ ਤੋਂ ਇੱਕ ਨਿੱਜੀ ਬਸ ਵਿੱਚ ਸਵਾਰ ਹੋਇਆ ਸੀ। ਜਦੋਂ ਬਸ ਮਮਦੋਟ ਪਹੁੰਚੀ ਅਤੇ ਸਾਰੀਆਂ ਸਵਾਰੀਆਂ ਉੱਤਰ ਗਈਆਂ ਤਾਂ ਬਸ ਦੇ ਕਡੰਕਟਰ ਨੇ ਉਸ ਹੋਮ ਗਾਰਡ ਦੇ ਜਵਾਨ ਨੂੰ ਉਤਰਨ ਲਈ ਕਿਹਾ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਉਸ ਤੋ ਬਾਅਦ ਐਬੂਲੈਂਸ ਨੂੰ ਬੁਲਾ ਕੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਜਿੱਥੇ ਡਾਕਟਰ ਡਾਕਟਰ ਰੇਖਾ ਭੱਟੀ ਚੈੱਕ ਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਹਿਚਾਣ ਚਿਮਨ ਸਿੰਘ ਪੁੱਤਰ ਗਹਿਣਾ ਸਿੰਘ ਵਾਸੀ ਪਿੰਡ ਹੁਸੈਨਸ਼ਾਹ ਵਾਲਾ ਵਜੋਂ ਹੋਈ ਹੈ।
Total Responses : 928