ਅਸ਼ੋਕ ਵਰਮਾ
ਮਾਨਸਾ, 25 ਮਾਰਚ 2020 - ਨੋਵਲ ਕੋਰੋਨਾ ਵਾਇਰਸ (394-19) ਨੂੰ ਫੈਲਣ ਤੋੋਂ ਰੋਕਣ ਲਈ ਮਾਨਸਾ ਪੁਲਿਸ ਵੱਲੋੋਂ ਮਾਨਸਾ ਜ਼ਿਲੇ ਅੰਦਰ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਡਾ:ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਤਾਇਨਾਤ ਸਾਰੇ ਗਜਟਿਡ ਅਫ਼ਸਰ, ਮੁੱਖ ਅਫ਼ਸਰ ਥਾਣਾ ਵੱਲੋੋਂ ਆਪਣੇ ਆਪਣੇ ਥਾਣੇ ਦੇ ਏਰੀਏ ਅੰਦਰ ਲਾਊਡ ਸਪੀਕਰਾਂ ਰਾਹੀ ਲੋਕਾਂ ਨੂੰ ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਭਿਆਨਕ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਹਨ।
ਉਨਾਂ ਦੱਸਿਆ ਕਿ ਕਰਫਿਊ ਦੇ ਮੱਦੇਨਜਰ ਨਿੱਤ ਲੋਂੜੀਦੀਆ ਜਰੂਰੀ ਵਸਤਾਂ ਸਬਜੀਆ, ਫਲ, ਦੁੱਧ, ਆਟਾ, ਦਾਲਾਂ ਤੋਂ ਇਲਾਵਾ ਮੈਡੀਕਲ ਦਵਾਈਆ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਘਰ ਘਰ ਸਮਾਨ ਪਹੁੰਚਾਉਣ/ਮੁਹੱਈਆ ਕਰਨ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਡਾਕਟਰੀ ਚੈਕਅੱਪ ਕਰਵਾਇਆ ਗਿਆ ਹੈ, ਜਿਨਾਂ ਵੱਲੋਂ ਇਹ ਵਸਤਾਂ ਲੋੜਵੰਦਾਂ ਪਾਸ ਗਲੀ, ਮੁਹੱਲੇ ਵਿੱਚ ਘਰ ਘਰ ਪਹੁੰਚਾਈਆ ਜਾ ਰਹੀਆ ਹਨ। ਲੋੜਵੰਦਾਂ ਲਈ ਲੰਗਰ ਵੀ ਮੁਫਤ ਵੰਡਿਆਂ ਜਾ ਰਿਹਾ ਹੈ।
ਇਸ ਭਿਆਨਕ ਵਾਇਰਸ ਤੋੋਂ ਬਚਾਅ ਲਈ ਪਬਲਿਕ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਵੱਧ ਤੋੋਂ ਵੱਧ ਵਾਰ ਸਾਬਣ ਨਾਲ ਹੱਥ ਧੋਤੇ ਜਾਣ, ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਜਿਸ ਦੇ ਮੱਦੇਨਜ਼ਰ ਸ਼ਹਿਰ ਮਾਨਸਾ ਅਤੇ ਬਰੇਟਾ ਦੇ ਬਾਜ਼ਾਰ, ਭੀੜ-ਭੜੱਕੇ ਵਾਲੀਆਂ ਥਾਵਾਂ, ਦੁਕਾਨਾਂ ਨੂੰ ਦਵਾਈ ਦਾ ਛਿੜਕਾਅ ਕਰਵਾ ਕੇ ਸੈਨੇਟਾਈਜ ਕਰਵਾਇਆ ਗਿਆ ਹੈ। ਭੀਖੀ ਵਿਖੇ ਕੂੜਾ-ਕਰਕਟ ਚੁਕਵਾ ਕੇ ਸਾਫ ਕਰਵਾਇਆ ਗਿਆ ਹੈ ਅਤੇ ਪਿੰਡ ਢੈਪਈ ਬੱਸ ਸਟੈਂਡ ਦਾ ਆਲਾ-ਦੁਆਲਾ ਅਤੇ ਨਾਕਾਪੁਆਇੰਟ ਨੂੰ ਦਵਾਈ ਦਾ ਛਿੜਕਾਅ ਕਰਵਾ ਕੇ ਸੈਨੀਟਾਈਜ ਕਰਵਾ ਕੇ ਪਬਲਿਕ ਅੰਦਰ ਜਾਗਰਤੀ ਪੈਂਦਾ ਕੀਤੀ ਗਈ ਹੈ, ਉਥੇ ਹੀ ਜ਼ਿਲੇ ਅੰਦਰ ਇਸ ਵਾਇਰਸ ਤੋੋਂ ਬਚਾਓ ਦੇ ਪੁਖਤਾ ਪ੍ਰਬੰਧ ਲਗਾਤਾਰ ਆਰੰਭੇ ਗਏ ਹਨ।
ਅੰਤ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਆਮ ਪਬਲਿਕ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਗਿਆ ਕਿ ਇਹ ਵਾਇਰਸ, ਪ੍ਰਭਾਵਿਤ ਵਿਅਕਤੀ ਦੇ ਸਪੰਰਕ ਨਾਲ ਹੀ ਅੱਗੇ ਤੋਂ ਅੱਗੇ ਫੈਲਦਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖੀਏ, ਆਪਣੇ ਆਪਣੇ ਏਰੀਏ ਨੂੰ ਸੈਨੀਟਾਈਜ ਕਰੀਏ ਅਤੇ ਆਪਣੇ ਘਰ ਅੰਦਰ ਰਹਿ ਕੇ ਇਸ ਵਾਇਰਸ ਤੋਂ ਆਪਣਾ, ਆਪਣੇ ਪਰਿਵਾਰ ਦਾ ਅਤੇ ਪੂਰੇ ਸਮਾਜ ਦਾ ਬਚਾਅ ਕਰਦੇ ਹੋਏ ਕਾਨੂੰਨ ਦੀ ਪਾਲਣਾ ਕਰੀਏ। ਮਾਨਸਾ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇ-ਨਜ਼ਰ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਪੂਰੀ ਤਰਾ ਵਚਨਬੱਧ ਹੈ। ਜ਼ਿਲਾ ਮਾਨਸਾ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ ਅੱਜ ਤੱਕ 16 ਮੁਕੱਦਮੇ ਦਰਜ ਕਰਕੇ 67 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।