ਚੰਡੀਗੜ੍ਹ, 26 ਮਾਰਚ 2020 - ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆਲੂ ਦੀ ਫਸਲ ਦੀ ਪੁਟਾਈ ਦੇ ਮੱਦੇਨਜ਼ਰ ਆਲੂ ਨੂੰ ਸਟੋਰ ਕਰਨ ਵਾਸਤੇ 10 ਅਪਰੈਲ 2020 ਤੱਕ ਜ਼ਿਲ੍ਹਾ ਮੋਹਾਲੀ ਦੇ ਸਮੂਹ ਕੋਲਡ ਸਟੋਰਾਂ ਨੂੰ ਖੁੱਲ੍ਹੇ ਰੱਖਣ ਦੇ ਹੁਕਮ ਹੋਏ ਹਨ। ਇਹ ਆਰਡਰ ਜ਼ਿਲ੍ਹਾ ਡੀ.ਸੀ ਗਰੀਸ਼ ਦਿਆਲਨ ਵੱਲੋਂ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਫਸਲ ਬਰਬਾਦ ਨਾ ਹੋ ਸਕੇ।
ਉਨ੍ਹਾਂ ਇਹ ਵੀ ਹੁਕਮ ਕੀਤੇ ਕਿ ਕਿਸੇ ਵੀ ਹਾਲਤ 'ਚ ਲੋਡਿੰਗ, ਅਨਲੋਡਿੰਗ ਅਤੇ ਗਰੇਡਿੰਗ ਦੌਰਾਨ 10 ਤੋਂ ਜ਼ਿਆਦਾ ਵਿਅਕਤੀਆਂ ਦੀ ਲੇਬਰ ਇਕੱਠੀ ਨਹੀਂ ਹੋਣੀ ਚਾਹੀਦੀ।
ਇਥੇ ਹੀ ਕਿਸਾਨਾਂ ਨੂੰ ਆਪਣੀ ਫਸਲ ਕੋਲਡ ਸਟੋਰਾਂ ਤੱਕ ਲਿਜਾਣ ਲਈ ਵੀ ਵਹੀਕਲ ਸਮੇਤ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਕਿਸਾਨ ਆਪਣੇ ਪਹਿਚਾਣ ਪੱਤਰ, ਫੋਟੋ ਵੋਟਰ ਕਾਰਡ, ਅਧਾਰ ਕਾਰਡ ਅਤੇ ਡਰਾਈਵਿੰਗ ਲਾਇਸੰਸ ਨਾਲ ਰੱਖਣਗੇ।