ਫਿਰੋਜ਼ਪੁਰ, 9 ਅਪ੍ਰੈਲ 2020 : ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵਲੋਂ ਇਕ ਚੋਰ ਗਿਰੋਹ ਦੀ ਪੈਡ ਨਪਫੇ ਹੋਏ ਚੋਰ ਗਿਰੋਹ ਨੂੰ ਕਾਬੂ ਕਰਨ ਦੇ ਨਾਲ ਨਾਲ ਜਿਥੇ ਪੂਰੇ ਕਾਰ ਗੈਰਜ ਨੂੰ ਸੀਲ ਕਰ ਦਿਤਾ ਹੈ ਓਥੇ ਇਕ ਕਾਰ ਨੂੰ ਟੋਚਨ ਪਾ ਕੇ ਲਿਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਮਾਮਲਾ ਇਕ ਵਿਧਾਇਕਾ ਵਲੋਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਧਿਆਨ ਚ ਲਿਆਂਦਾ ਗਿਆ ਸੀ, ਜਿਸ ਦੇ ਪੀ ਏ ਦੀ ਇਕ ਕਾਰ ਬੀਤੀ ਰਾਤ ਹੀ ਚੋਰੀ ਹੋਈ ਸੀ। ਹਾਲਾਂਕਿ ਕਿ ਜਦੋਂ ਪੁਲਿਸ ਦੀ ਇਸ ਕਾਰਵਾਈ ਨੂੰ ਪੱਤਰਕਾਰਾਂ ਵੱਲੋਂ ਆਪਣੇ ਕੈਮਰੇ ਚ ਕੈਦ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਕਰਮੀਆਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਦੱਸ ਦੇਈਏ ਕੇ ਕੁਝ ਦਿਨ ਪਹਿਲਾਂ ਹੀ ਫਿਰੋਜ਼ਪੁਰ ਵਿਚੋਂ ਇੱਕੋ ਰਾਤ ਕਈ ਕਾਰਾਂ ਸਮੇਤ ਇਕ ਛੋਟਾ ਹਾਥੀ ਵੀ ਚੋਰੀ ਹੋਇਆ ਸੀ ਅਤੇ ਅੱਜ ਪੁਲਿਸ ਵੱਲੋਂ ਕਾਬੂ ਕੀਤੀ ਸਵਿਫਟ ਡਿਜ਼ਾਇਰ ਕਾਰ ਵੀ ਉਸੇ ਚੋਰੀ ਚ ਦੱਸੀ ਜਾ ਰਹੀ ਹੈ।ਬੇਸ਼ਕ ਪੁਲਿਸ ਵੱਲੋਂ ਕਾਰ ਗੈਰਜ ਨੂੰ ਸੀਲ ਕਰ ਦਿਤਾ ਗਿਆ ਹੈ ਅਤੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜੇਕਰ ਪੁਲਿਸ ਇਸ ਮਾਮਲੇ ਚ ਗੰਭੀਰਤਾ ਨਾਲ ਜਾਂਚ ਕਰੇ ਤਾਂ ਇਕ ਵੱਡਾ ਚੋਰ ਗਿਰੋਹ ਸਾਹਮਣੇ ਆ ਸਕਦਾ ਹੈ। ਇਸ ਸਬੰਧੀ ਜਦ ਥਾਣਾ ਸਿਟੀ ਫਿਰੋਜ਼ਪੁਰ ਮੁਖੀ ਮਨੋਜ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਜੇ 3 ਵਿਅਕਤੀਆਂ ਨੂੰ ਕਾਬੂ ਕਰ ਕੇ ਗੈਰਜ ਨੂੰ ਸੀਲ ਕਰ ਦਿਤਾ ਗਿਆ ਹੈ ਤੇ ਉਹ ਇਸ ਦੀ ਜਾਂਚ ਉਪਰੰਤ ਹੀ ਕਰਵਾਈ ਅਮਲ ਚ ਲਿਆਉਣਗੇ।